ਪੰਨਾ:ਪੂਰਬ ਅਤੇ ਪੱਛਮ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੭੩

ਇਸ ਲਈ ਉਸ ਨੇ ਆਪਣੇ ਸਮਾਜਕ ਤੇ ਰਾਜਸੀ ਹੱਕਾਂ ਦੀ ਰਾਖੀ ਲਈ ਅਥਵਾ ਇਨ੍ਹਾਂ ਗੱਲਾਂ ਵਿਚ ਆਦਮੀ ਨਾਲ ਸਮਾਨਤਾ ਪ੍ਰਾਪਤ ਕਰਨ ਦਾ ਜਹਾਦ ਕੀਤਾ, ਜਿਸ ਯੁੱਧ ਵਿਚ ਉਸ ਨੂੰ ਅਨਗਿਣਤ ਕੁਰਬਾਨੀਆਂ ਕਰਨੀਆਂ ਪਈਆਂ, ਪੰਤੂ ਅੰਤ ਨੂੰ ਇਸ ਨੇ ਸਫਲਤਾ ਪ੍ਰਾਪਤ ਕੀਤੀ । ਸਮਾਜਕ ਤੇ ਰਾਜਸੀ ਸਮਾਨਤਾ ਪ੍ਰਾਪਤ ਕਰਕੇ ਇਸ ਨੂੰ ਪਤਾ ਲਗਾ ਕਿ ਇਹ ਨਿਆਮਤਾਂ ਆਰਥਕ ਸੁਤੰਤਾ ( Economic freedom ) ਤੋਂ ਬਿਨਾਂ ਬਿਲਕਲ ਥੋਥੀਆਂ ਹਨ । ਇਸ ਲਈ ਆਰਥਕ ਆਜ਼ਾਦੀ ਲਈ ਕਮਰ ਕਸੇ ਕੀਤੇ, ਪਰ ਇਥੇ ਆਦਮੀਆਂ ਦਾ ਮੁਕਾਬਲਾ ਬੜਾ ਕਠਿਨ ਪਾਇਆ । ਇਸਨੂੰ ਆਪਣੇ ਪੈਰਾਂ ਤੇ ਆਪ ਖਲੋਣ ਦੀ ਲੈ ਤਾਂ ਜ਼ਰੂਰ ਲਗ ਗਈ ਪੰਤੁ ਇਸ ਠੋਕ ਵਜਾਕੇ ਵੇਖਣ ਵਾਲੀ ਦੁਨੀਆਂ ਵਿਚ ਆਪਣਾ ਰੋਜ਼ਗਾਰ ਆਪ ਕਮਾਉਣਾ ਬੜਾ ਮੁਸ਼ਕਲ ਪਾਇਆ । ਹਰ ਇਕ ਸਰਕਾਰੀ ਮਹਿਕਮੇ, ਵਿਪਾਰੀ ਕੰਪਨੀਆਂ ਦੇ ਦਫੜਾਂ, ਹੋਟਲਾਂ ਅਤੇ ਚਾਹਖਾਨਿਆਂ ਵਿਚ ਇਸ ਨੂੰ ਆਦਮੀ ਦਾ ਮੁਕਾਬਲਾ ਕਰਨਾ ਪਿਆ ਜੋ ਕਿ ਬਹੁਤੀ ਦੇਰ ਤੋਂ ਕੰਮ ਚਲਾਉਂਦਾ ਆਉਣ ਦੇ ਕਾਰਨ ਇਸ ਤੋਂ ਹਰ ਕੰਮ ਕਰਨ ਵਿਚ ਵਿਸ਼ੇਸ਼ਤਾ ਰਖਦਾ ਸੀ । ਤਾਂ ਤੇ ਆਪਣੀ ਉਪਜੀਵਕਾ ਪ੍ਰਾਪਤ ਕਰਨ ਲਈ ( ਜਾਂ ਇਉਂ ਕਹੋ ਕਿ ਆਰਥਕ ਆਜ਼ਾਦੀ ਜਿੱਤਣ ਲਈ ) ਇਸਤੀ ਲਈ ਇਕੋ ਇਕ ਰਾਹ ਰਹਿ ਗਿਆ । - ਉਹ ਇਹ ਕਿ ਇਹ ਆਪਣੇ ਹੱਪਣ ਨੂੰ ਵਧਾਵੇ ਅਤੇ ਇਸ ਹੀਲੇ ਨਾਲ ਮਰਦ ਦਾ ਮੁਕਾਬਲਾ ਕਰੇ । ਸਚ ਮੁਚ