ਪੰਨਾ:ਪੂਰਬ ਅਤੇ ਪੱਛਮ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੪

ਪੂਰਬ ਅਤੇ ਪੱਛਮ

ਹੀ ਇਸ ਗਰ ਨੇ ਇਸ ਨੂੰ ਸਫਲਤਾ ਬਖਸ਼ੀ, ਜਿਸ ਦਾ ਨਤੀਜਾ ਇਹ ਹੋਇਆ ਕਿ ਅੱਜ ਕਲ ਪੱਛਮੀ ਦੇਸ਼ਾਂ ਵਿਚ ਹਰ ਥਾਂ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਦਿਖਾਈ ਦਿੰਦੀਆਂ ਹਨ । ਇਸਤ੍ਰੀ ਨੇ ਜਿਥੇ ਭੀ ਨੌਕਰੀ ਲੈਣੀ ਹੋਵੇ ਉਸ ਲਈ ਲੋੜੀਂਦੀ ਵਿਦਿਆ ਤੇ ਖਾਸ ਟੈਨਿੰਗ (ਟਾਈਪ, ਸ਼ਾਰਟ ਹੈਂਡ, ਆਦਿ ) ਤੋਂ ਬਿਨਾਂ ਸਰੀਰ ਦੀ ਚੰਗੀ ਡੌਲ ਅਤੇ ਆਪਣੇ ਆਪ ਨੂੰ ਫੈਸ਼ਨਦਾਰ ਕਪੜਿਆਂ ਤੇ ਹੋਰ ਲੋੜੀਂਦੇ ਸ਼ਿੰਗਾਰਾਂ ਨਾਲ ਸ਼ਿੰਗਾਰਨਾ ਤੇ ਸਦਾ ਖੁਸ਼ ਰਹਿਣਾ ਅਥਵਾ ਹੰਸ-ਮਖ ਹੋਣਾ ਭੀ ਜ਼ਰੂਰੀ ਹੈ । ਖਾਸ ਕਰਕੇ ਇਨ੍ਹਾਂ ਗੱਲਾਂ ਦੀ ਲੋੜ ਵਪਾਰਕ ਕੰਪਨੀਆਂ ਦੇ ਦਫੜਾਂ ਹੋਟਲਾਂ, ਰੈਸਟੋਰੈਂਟਾਂ, ਚਾਹ ਖਾਨਿਆਂ ਸਿਨੇਮਾਂ ਤੇ ਥੀਏਟਰ ਹਾਊਸਾਂ ਅਤੇ ਪ੍ਰਾਈਵੇਟ ਸਕੱੜ, ਆਦਿ, ਦੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਅਤਿ ਜ਼ਰੂਰੀ ਹੈ ।

ਪੱਛਮੀ ਇਸਤ੍ਰੀ ਦੇ ਸ਼ਿੰਗਾਰ ਲਾਉਣ ਦਾ ਅਸਲੀ ਕਾਰਨ ਭਾਵੇਂ ਉਸ ਦੀ ਆਰਥਕ ਆਜ਼ਾਦੀ ਦੇ ਪਰਦੇ ਵਿਚ ਪਾਇਆ ਜਾਂਦਾ ਹੈ, ਇਸ ਤੋਂ ਬਿਨਾਂ ਹੋਰ ਵੀ ਕਈ ਕਾਰਨ ਹਨ ਜੋ ਇਸ ਦੀ ਰੁਚੀ ਨੂੰ ਇਸ ਪਾਸੇ ਲਾਉਂਦੇ ਹਨ । ਇਨ੍ਹਾਂ ਵਿਚੋਂ ਇਕ ਕਾਰਨ ਇਸਦੀ ਉਹ ਚਾਹ ਹੈ ਜੋ ਜੁਗਾਂ । ਜਗਾਂਤਰਾਂ ਤੋਂ ਚਲੀ ਔਂਦੀ ਹੈ, ਅਰਥਾਤ ਆਪਣੇ ਪਤੀ। ਪ੍ਰਸੰਨ ਕਰਨ ਲਈ ਆਪਣੀ ਸੁੰਦਤਾ ਵਿਚ ਹਰ ਯੋਗ ਵਾਧਾ ਕਰਨਾ। ਸਚ ਇਹ ਹੈ ਕਿ ਪਹਿਲਾਂ ਪਹਿਲਾਂ ਵਰਤਮਾਨ ਸ਼ਿੰਗਾਰ ਲਾਉਣ ਦਾ ਰਿਵਾਜ ਕੇਵਲ ਧਨੀ ਘਰਾਣਿਆਂ ਵਿਚ ਹੁੰਦਾ ਸੀ ( ਜਿਸ ਤਰ੍ਹਾਂ ਹੁਣ ਸਾਡੇ ਮੁਲਕ