ਪੰਨਾ:ਪੂਰਬ ਅਤੇ ਪੱਛਮ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ਪਹਿਲਾ

ਸਭਯਤਾ

ਇਸ ਦੁਨੀਆਂ ਤੇ ਆਦਮੀ ਆਪਣੀ ਜ਼ਿੰਦਗੀ ਸਦਾ ਹੀ ਵਰਤਮਾਨ ਤ੍ਰੀਕੇ ਅਨੁਸਾਰ ਵਤੀਤ ਨਹੀਂ ਕਰਦਾ ਰਿਹਾ। ਪਹਿਲਿਆਂ ਸਮਿਆਂ ਵਿਚ ਇਸ ਦੀ ਜ਼ਿੰਦਗੀ ਬੜੀ ਸਾਦਾ ਤੇ ਕੁਦਰਤੀ ਤ੍ਰੀਕਿਆਂ ਅਨੁਸਾਰ ਹੁੰਦੀ ਸੀ। ਇਹ ਜੰਗਲੀ ਜਾਨਵਰਾਂ ਵਾਂਗ ਨੰਗਾ ਹੀ ਜੰਗਲਾਂ ਵਿਚ ਵਿਚਰਦਾ ਸੀ ਅਤੇ ਆਪਣੀ ਉਦਰ ਪੂਰਤਾ ਲਈ ਕੰਦ, ਮੂਲ ਜਾਂ ਸ਼ਿਕਾਰ ਜੋ ਕੁਝ ਭੀ ਮਿਲ ਜਾਂਦਾ ਭਖ ਕਰ ਲੈਂਦਾ ਸੀ। ਭੁਖ ਤ੍ਰੇਹ ਲਗਣ ਤੇ ਜੇਕਰ ਇਸਦੇ ਆਪਣੇ ਪਾਸ ਕੁਝ ਨ ਹੋਵੇ ਤਾਂ ਗਵਾਂਢੀ ਪਾਸੋਂ ਹਿੱਕ ਦੇ ਧੱਕੇ ਨਾਲ ਖਾਣ ਪੀਣ ਦੀਆਂ ਚੀਜ਼ਾਂ ਲੈ ਲੈਣ ਵਿਚ ਇਹ ਕੋਈ ਸੰਕੋਚ ਨਹੀਂ ਸੀ ਕਰਦਾ। ਇਸਦੀ ਬੋਲੀ ਬੜੀ ਅਖੜ ਸੀ ਅਤੇ ਬੋਲ ਚਾਲ ਦਾ ਤ੍ਰੀਕਾ ਬੜਾ ਕੋਝਾ। ਬੁੱਧੀ ਮੋਟੀ ਹੋਣ ਦੇ ਕਾਰਨ ਇਸਦੇ ਵਿਚਾਰ ਭੀ ਬੜੇ ਮੋਟੇ ਹੀ ਸਨ; ਜ਼ਿੰਦਗੀ ਦੀਆਂ ਸੂਖਮ ਤ੍ਰੰਗਾਂ ਵਲ ਹਾਲਾਂ ਇਹ ਝਾਤੀ ਮਾਰਨ ਦੇ ਯੋਗ ਨਹੀਂ ਸੀ।

ਪ੍ਰੰਤੂ ਸਨੇ ਸਨੇ ਜਿਉਂ ਜਿਉਂ ਸਮਾਂ ਵੀਤਦਾ ਗਿਆ ਇਹ ਆਪਣੀ ਜ਼ਿੰਦਗੀ ਦੇ ਹਰ ਇਕ ਪਹਿਲੂ ਵਿਚ ਉਨਤੀ ਕਰਦਾ ਗਿਆ। ਕਈ ਹਜ਼ਾਰਾਂ ਸਾਲ ਵਤੀਤ ਹੋਣ ਤੇ ਇਹ ਮਾਨਸਕ ਜ਼ਿੰਦਗੀ ਦੇ ਵਰਤਮਾਨ ਮਿਆਰ ਤੇ