ਪੰਨਾ:ਪੂਰਬ ਅਤੇ ਪੱਛਮ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੬

ਪੂਰਬ ਅਤੇ ਪੱਛਮ

ਗਹਿਰਾ ਅਸਰ ਨਹੀਂ ਕਰਦਾ ਪੰਤ ਅਸਰ ਜ਼ਰੂਰ ਕਰਦਾ ਹੈ।

ਸਾਡੇ ਮੁਲਕ ਵਿਚ ਭੀ ਸੁਨੇ ਸੁਨੇ ਇਹ ਫੈਸ਼ਨ । ਦਾਖਲ ਹੋ ਰਹੇ ਹਨ । ਸਾਨੂੰ ਇਕ ਭੇੜੀ ਪਾਦਤ ਪੈ ਗਈ ਹੈ ਕਿ ਅਸੀਂ ਹੁਕਮਰਾਨ ਕੌਮ ਦੀ ਨਕਲ ਬਿਨਾਂ ਸੋਚੇ ਸਮਝੇ ਕਰਨ ਲੱਗ ਪੈਂਦੇ ਹਾਂ । ਇਸੇ ਆਦਤ ਅਨੁਸਾਰ ਹੁਣ ਭੀ ਅਸੀਂ ਅਜੇਹੇ ਫੈਸ਼ਨਾਂ ਨੂੰ ਅਪਨਾਉਣ ਵਿਚ ਕਿਸੇ ਦੀਰਘ ਵਿਚਾਰ ਤੋਂ ਕੰਮ ਨਹੀਂ ਲੈ ਰਹੇ । ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਵਰਤਮਾਨ ਸਮੇਂ ਵਿਚ ਸਾਡੇ ਨੌਜਵਾਨ (ਲੜਕੇ ਅਤੇ ਲੜਕੀਆਂ ) ਪੱਛਮੀ ਫੈਸ਼ਨਾਂ ਵਿਚ ਬਹੁਤੇ ਖਿੱਚੇ ਜਾ ਰਹੇ ਹਨ। ਜੇਕਰ ਮੇਰੀ ਆਵਾਜ਼ ਇਨ੍ਹਾਂ ਤਕ ਪਜ ਸਕੇ ਤਾਂ ਮੈਂ ਡੰਕੇ ਦੀ ਚੋਟ ਨਾਲ ਇਨ੍ਹਾਂ ਨੂੰ ਸੁਨਾਉਣਾ ਚਾਹੁੰਦਾ ਹਾਂ ਕਿ ਘੁੱਟਵੇਂ ਜੰਪਰ, ਗੋਡਿਆਂ ਤਕ ਘੱਗਰੀਆਂ, ਲਿਪਸਟਿਕ, ਰੂਜ਼ ਪੌਡਰ, ਕਰੀਮ, ਆਦਿ ਲਈ ਸਾਡੀ ਸਭਯਤਾ ਵਿਚ ਕੋਈ ਥਾਂ ਨਹੀਂ | ਪੱਛਮੀਂ ਦੁਨੀਆਂ ਭੀ ਇਨ੍ਹਾਂ ਤੋਂ ਤੰਗ ਆਕੇ ਵਿਚੇ ਵਿਚ ਸੁਲਘਦੀ ਅੱਗ ਵਿਚ ਦੁਘਧ ਹੋ ਰਹੀ ਹੈ । ਸਾਡੀ ਸਭਯਤਾ ਵਿਚ ਜੋ ਇਕ ਅਣ- ਮੂਲ ਚੀਜ਼ ਹੈ ਉਹ ਸਾਦਗੀ ਹੈ ॥ ਸਾਨੂੰ ਆਪਣੀ ਸਾਦਗੀ ਤੇ ਮਾਣ ਹੋਣਾ ਚਾਹੀਦਾ ਹੈ ਅਤੇ ਇਸ ਰਵਾਇਤ ਨੂੰ ਆਉਣ ਵਾਲੀਆਂ ਨਸਲਾਂ ਦੇ ਹੱਡੀ ਰਚਾ ਦੇਣਾ ਚਾਹੀਦਾ ਹੈ । ਇਸ ਲਈ ਮੈਂ ਬੇਨਤੀ ਕਰਾਂਗਾ ਕਿ ਸਮਾਂ ਹੈ ਕਿ ਅਸੀਂ ਆਪਣੀਆਂ ਵਾਗਾਂ ਦੀ ਮੁਹਾਰ ਇਸ ਸਾਦਗੀ ਵਲ ਮੋੜੀਏ ਜੋ ਸਦਾ ਤੋਂ ਹੀ ਸਾਡੇ ਪਿਤਾ ਪਿਤਾਮਾਂ ਦਾ ਇਕ ਜੱਦੀ ਗੁਣ ਚਲਿਆ ਆਇਆ ਹੈ ।