ਪੰਨਾ:ਪੂਰਬ ਅਤੇ ਪੱਛਮ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੮੧

ਛਾਲਾਂ ਮਾਰਕੇ ਤਾਰੀਆਂ ਲਾਉਣਗੇ। ਸ਼ਹਿਰਾਂ ਦੀਆਂ ਪਾਰਕਾਂ ਵਿਚ ਸਾਰਾ ਦਿਨ ਸਿਰ ਨਾਲ ਸਿਰ ਜੁੜਿਆ ਰਹੇਗਾ ਤੇ ਇਉਂ ਪਤੀਤ ਹੋਵੇਗਾ ਕਿ ਅਜ ਸਭ ਲੋਕੀ ਆਪਣੇ ਘਰ ਤਿਆਗਕੇ ਇਥੇ ਹੀ ਆ ਬਿਰਾਜੇ ਹਨ | ਜੇਕਰ ਇਨ੍ਹਾਂ ਦੇ ਇਸ ਪ੍ਰਕਾਰ ਦੇ ਦਿਲ ਪਰਚਾਵੇ ਦੇ ਵਸੀਲਿਆਂ ਦਾ ਅਖੀਰੀ ਸਿੱਟਾ ਧਾਰਮਕ ਨਕਤਾ ਨਿਗਾ ਤੋਂ ਮਾੜਾ ਨ ਨਿਕਲੇ ਤਾਂ ਸਚ ਮੁਚ ਹਸੰਦਆਂ ਖੇਲਦਿਆਂ ਪੈਨੰਦਿਆਂ ਖਾਂਦਿਆਂ ਵਿਚੇ ਹੋਵੇ ਮੁਕਤ ਵਾਲਾ ਸ਼ੁਭ ਵਾਕ ਇਨਾਂ ਤੇ ਹੀ ਇੰਨ ਬਿੰਨ ਘਟ ਸਕਦਾ ਹੈ।

ਅਸੀਂ ਲੋਕਾਂ ਇਸ ਪਾਸੇ ਖਿਆਲ ਹੀ ਨਹੀਂ ਦਿਤਾ। ਇਸ ਦਾ ਕਾਰਨ ਇਹ ਹੈ ਕਿ ਸਾਡਾ ਪ੍ਰੋਗਰਾਮ ਹੀ ਕੋਈ ਨਹੀਂ । ਸਾਡਾ ਪ੍ਰੋਗਰਾਮ ਕੇਵਲ ਪ੍ਰੋਗਰਾਮ ਦਾ ਨਾ ਹੋਣਾ ਹੈ । ਅਸੀਂ ਹਰ ਇਕ ਕੰਮ ਵੇਲੇ ਸਿਰ ਕਰਨ ਦਾ ਵਲ ਹੀ ਨਹੀਂ ਸਿਖਿਆ ਅਤੇ ਨਾ ਹੀ ਸਾਨੂੰ ਹਾਲਾਂ ਇਹ ਸੋਝੀ ਪਈ ਹੈ ਕਿ ਕੰਮ ਦੀ ਥਕਾਵਟ ਦੂਰ ਕਰਨ ਲਈ, ਜਿਸਮਾਨੀ ਸਿਹਤ ਠੀਕ ਰੱਖਣ ਲਈ ਜਾਂ ਦੀਰਘ ਆਯੁ ਕਰਨ ਲਈ ਦਿਲ ਪਰਚਾਵਾ ਇਕ ਕੀਮੀਆਈ ਦਵਾਈ ਦਾ ਕੰਮ ਕਰਦਾ ਹੈ | ਸਾਡਾ ਹਾਲ ਇਹ ਹੈ ਕਿ ਜੇ ਕਰ ਕੰਮ ਕਰਨ ਲਗੇ ਹਾਂ ਤਾਂ ਤੜਕੇ ਤੋਂ ਲੈਕੇ ਰਾਤ ਪੈਣ ਤਕ ਕੰਮ ਹੀ ਕਰੀ ਜਾਵਾਂਗੇ ਭਾਵੇਂ ਸਿਹਤ ਤੀਸਰੇ ਦਿਨ ਜਵਾਬ ਦੇ ਦੇਵੇ । ਜੇਕਰ ਖੂੰਡਾਂ ਤੇ ਬੈਠਕੇ ਗੱਪਾਂ ਮਾਰਨ ਲੱਗੇ ਹਾਂ ਤਾਂ ਗੱਪਾਂ ਹੀ ਮਾਰੀ ਜਾਵਾਂਗੇ ਭਾਵੇਂ ਘਰ ਪਸ਼ੂ ਭੁਖੇ ਤਿਹਾਏ ਮਰ ਜਾਣ, ਤੇ ਜੇ ਖਾਣ ਲਗੇ