ਪੰਨਾ:ਪੂਰਬ ਅਤੇ ਪੱਛਮ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੮੩

ਹਨ ਕਿ ਅਸੀਂ ਨ ਕਿਸੇ ਨਾਚ ਵਿਚ ਗਏ ਹਾਂ, ਨਾ ਹੀ ਦੀ ਸਿਨੇਮਾ ਦੇਖਿਆ ਹੈ ਅਤੇ ਨਾ ਹੀ ਕਦੀ ਬਾਹਰ ਜਾ ਕੇ ਪਿਕਨਿਕ ਦਾ ਪ੍ਰਬੰਧ ਹੋ ਸਕਿਆ ਹੈ । ਮਿ: ਸਮਿਥ ਦੇ ਕੰਮ ਹਟੇ ਨੂੰ ਢਾਈ ਤਿੰਨ ਮਹੀਨੇ ਹੋ ਗਏ ਹਨ। ਇਸ ਲਈ ਉਹ ਮੈਨੂੰ ਕਿਸੇ :ecreation ( ਦਿਲ ਪੁਚਾਵੇ ਵਾਲੀ ਥਾਂ ) ਤੇ ਲੈ ਜਾ ਨਹੀਂ ਸਕਦਾ । ਬਸ, ਇਹੀ ਕਾਰਨ ਹੈ। ਕਿ 'ਅਸੀਂ ਖੁਸ਼ ਨਹੀਂ ਰਹਿੰਦੇ, ਸਗਵਾਂ ਇਕ ਦੂਸਰੇ ਨੂੰ ਘਰਦੇ ਰਹਿੰਦੇ ਹਾਂ ।

ਸੋ ਇਹ ਹੈ ਹਾਲ ਉਨ੍ਹਾਂ ਲੋਕਾਂ ਦਾ । ਜੇਕਰ ਦੋ ਮਹੀਨੇ ਕੋਈ ਨਾਚ ਨਹੀਂ ਨੱਚਿਆ ਜਾਂ ਕੋਈ ਸਿਨੇਮਾ ਨਹੀਂ ਦੇਖਿਆ ਤਾਂ ਉਨ੍ਹਾਂ ਦੇ ਭਾ ਦਾ ਕਹਿਰ ਆਇਆ ਹੋਇਆ ਹੈ । ਜੀਵਨ ਦੀ ਖੁਸ਼ੀ ਕੁੜੱਤਣ ਵਿਚ ਬਦਲ ਗਈ ਹੈ। ਸਾਡੇ ਮੁਲਕ ਵਿਚ ਬੇਗਿਣਤ ਜੋੜੇ ਅਜੇਹੇ ਹਨ ਜਿਨ੍ਹਾਂ ਸਾਰੀ ਉਮਰ ਸਿਨੇਮਾ ਨਹੀਂ ਦੇਖਣਾ ਤੇ ਨਾ ਹੀ ਕਿਸੇ ਹੋਰ ਦਿਲ ਪ੍ਰਚਾਵੇ ਦੇ ਕੰਮ ਵਿਚ ਸਾਂਝੀਵਾਲ ਬਣਨਾ ਹੈ । ਇਸ ਹਾਲਤ ਵਿਚ ਜੋ ਦਸ਼ਾ ਸਾਡੀ ਹੋ ਸਕਦੀ ਹੈ ਚੰਗੀ ਤਰਾਂ ਅਨਭਵ ਕੀਤੀ ਜਾ ਸਕਦੀ ਹੈ ।

ਲੋੜ ਹੈ ਇਸ ਗੱਲ ਦੀ ਕਿ ਅਸੀਂ ਇਨਸਾਨੀ ਜ਼ਿੰਦਗੀ ਦੇ ਇਸ ਜ਼ਰੂਰੀ ਹਿੱਸੇ ਵਲ ਧਿਆਨ ਦੇਈਏ ॥ ਸਾਰੇ ਦਿਨ ਵਿਚ ਇਕ ਦੋ ਘੰਟੇ ਜ਼ਰੂਰ ਦਿਲ ਪ੍ਰਚਾਵੇ ਲਈ ਦੇਣੇ ਚਾਹੀਦੇ ਹਨ । ਕਈ ਪਾਠਕਾਂ ਨੂੰ ਸ਼ਾਇਦ ਖਿਆਲ ਉਪਜੇ ਕਿ ਸਾਡੇ ਦੇਸ਼ ਵਿਚ ਮਰਦਾਂ ਨੂੰ ਬੇਸ਼ਕ | ਦਿਲ ਪ੍ਰਚਾਵੇ ਲਈ ਸਮਾਂ ਨਾ ਮਿਲਦਾ ਹੋਵੇ ਪੰਤੂ ਇਸ