ਪੰਨਾ:ਪੂਰਬ ਅਤੇ ਪੱਛਮ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕਾਂਡ ਚੌਥਾ

ਇਸਤ੍ਰੀ ਅਤੇ ਸੁਸਾਇਟੀ

ਦੁਨਿਆਵੀ ਜ਼ਿੰਦਗੀ ਦੀ ਗੱਡੀ ਦੇ ਇਸਤ੍ਰੀ ਅਤੇ ਪੁਰਸ਼ ਦੋ ਪਹੀਏ ਹਨ, ਜਿਨ੍ਹਾਂ ਦੇ ਬਲ ਨਾਲ ਇਹ ਚਲਦੀ ਹੈ। ਆਪਣੇ ਪੰਧ ਨੂੰ ਸਫਲਤਾ ਨਾਲ ਸਮਾਪਤ ਕਰਨ ਵਾਸਤੇ ਇਸ ਗੱਡੀ ਲਈ ਜ਼ਰੂਰੀ ਹੈ ਕਿ ਇਸ ਦੇ ਦੋਵੇਂ ਪਹੀਏ ਮਜ਼ਬੂਤ, ਸਾਫ ਅਤੇ ਮੁਧ ਚਲਣ ਵਾਲੇ ਹੋਣ ਕਿਉਂਕਿ ਜੇਕਰ ਕੋਈ ਪਹੀਆ ਕਮਜ਼ੋਰ ਹੋਵੇਗਾ ਤਾਂ ਉਹ ਰਸਤੇ ਵਿਚ ਹੀ ਟੁੱਟ ਜਾਵੇਗਾ, ਅਤੇ ਜੇਕਰ ਕੋਈ ਪਹੀਆ ਸਾਫ ਤੇ ਸਧ ਚਲਣ ਦੇ ਕਾਬਲ ਨ ਹੋਵੇ ਤਾਂ ਉਸ ਗੱਡੀ ਦੇ ਪੰਧ ਵਿਚ ਕਈ ਪ੍ਰਕਾਰ ਦੀਆਂ ਔਕੜਾਂ ਪੇਸ਼ ਆਉਂਦੀਆਂ ਹਨ ਜੋ ਪੰਧ ਦੇ ਰਸ ਨੂੰ ਮੂਲੋਂ ਫਿਕਾ ਪਾ ਦੇਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਇਸ ਦੁਨੀਆਂ ਦੀ ਯਾਤਰਾ ਵਿਚ ਸਾਡੀ ਗੱਡੀ ਇਸ ਪ੍ਰਕਾਰ ਦੀ ਹੋਵੇ ਜਿਸਤੋਂ ਸਾਨੂੰ ਕੋਈ ਦੁਖ ਜਾਂ ਤਕਲੀਫ ਪ੍ਰਾਪਤ ਨ ਹੋਵੇ ।

ਪ੍ਰੰਤੂ ਇਹ ਗਲ ਬੜੇ ਸ਼ੌਕ ਨਾਲ ਕਹਿਣੀ ਪੈਂਦੀ ਹੈ ਕਿ ਆਦਮੀ ਨੇ ਬਲਵਾਨ ਹੋਣ ਦੇ ਕਾਰਨ ਆਪਣੀ ਸਾਥਣ ਇਸਤ੍ਰੀ ਨੂੰ, ਜਿਥੋਂ ਤਕ ਅਤੇ ਜਦੋਂ ਤਕ ਹੋ ਸਕਿਆ। ਹੈ, ਨਕੇਲ ਪਾ ਕੇ ਆਪਣੇ ਕਾਬੂ ਰੱਖਣ ਵਾਲੀ ਗਲ ਹੀ ਕੀਤੀ ਹੈ । ਸਮਾਨਤਾ ਦਾ ਅਹਿਸਾਸ ਇਸ ਦੇ ਨੇੜੇ ਨਹੀਂ ਫਟਕਣ ਦਿਤਾ ਅਤੇ ਸਦਾ ਹੀ ਇਸ ਨੂੰ ਅਦਨੀ, ਅਬਲਾ,