ਪੰਨਾ:ਪੂਰਬ ਅਤੇ ਪੱਛਮ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੦

ਪੂਰਬ ਅਤੇ ਪੱਛਮ

ਇਸ ਦਾ ਬ੍ਰਾਬਰ ਹਿੱਸਾ ਲੈਣਾ ਅਤਿ ਜ਼ਰੂਰੀ ਹੈ। "ਪਤੀ" ਅਤੇ "ਪਤਨੀ" ਦੇ ਪਦ ਭੀ ਜੋੜੇ ਦੀ ਸਮਾਨਤਾ ਪ੍ਰਗਟ ਕਰਦੇ ਹਨ, ਜਿਨ੍ਹਾਂ ਤੋਂ ਮਲੂਮ ਹੁੰਦਾ ਹੈ ਕਿ ਜ਼ਿੰਦਗੀ ਦੇ ਹਰ ਇਕ ਵਿਵਹਾਰ ਵਿਚ ਦੋਹਾਂ ਦਾ ਇਕੋ ਜੇਹਾ ਹੱਕ ਹੈ ਅਤੇ ਦੋਵੇਂ ਆਪਣੀ ਜ਼ਿੰਮਾਵਾਰੀ ਨੂੰ ਸਮਾਨ ਹੀ ਨਿਭਾਉਂਦੇ ਹਨ।

ਭਾਵੇਂ ਉੱਚੇ ਅਮੀਰ ਘਰਾਣਿਆਂ ਵਿਚ ਆਦਮੀ। ਲਈ ਇਕ ਤੋਂ ਬਹੁਤੇ ਵਿਆਹ ਕਰਵਾਉਣ ਦਾ ਰਿਵਾਜ ਹੈ, ਪ੍ਰੰਤੂ ਵਾਸਤਵ ਵਿਚ ਅਜੇਹੇ ਗ੍ਰਿਸਤ-ਆਸ਼ਰਮ ਬਹੁਤ ਥੋੜੇ ਹਨ ਜਿਥੇ ਇਹ ਰਸਮ ਪ੍ਰਚੱਲਤ ਹੋਵੇ; ਆਮ ਤੌਰ ਤੇ ਆਦਮੀ ਕੇਵਲ ਇਕ ਵਿਆਹ ਕਰਵਾਉਂਦਾ ਹੈ। ਇਸਤ੍ਰੀ ਦਾ ਇਕ ਤੋਂ ਬਹੁਤੇ ਮਰਦਾਂ ਨਾਲ ਵਿਆਹ ਕਰਨ ਦਾ ਰਿਵਾਜ ਇਸ ਜ਼ਮਾਨੇ ਵਿਚ ਉੱਕਾ ਹੀ ਨਹੀਂ ਪਾਇਆ ਜਾਂਦਾ।

ਇਸਤ੍ਰੀ ਉਸੇ ਤਰਾਂ ਜਾਇਦਾਦ ਦੀ ਮਾਲਕ ਹੋ ਸਕਦੀ ਹੈ ਜਿਸ ਤਰਾਂ ਮਰਦ। ਪਹਿਲੋਂ ਤਾਂ ਇਸਤ੍ਰੀ ਲਈ ਕੇਵਲ ਉਸੇ ਜਾਇਦਾਦ ਦਾ ਹੱਕ ਸੀ ਜੋ ਉਸ ਨੂੰ ਦਾਜ ਵਿਚ ਮਿਲੇ ਜਾਂ ਪਤੀ ਵਲੋਂ ਉਸ ਨੂੰ ਗਹਿਣੇ ਪਾਏ ਜਾਣ, ਜਾਂ ਉਸ ਦੇ ਹੋਰ ਸੰਬੰਧੀਆਂ ਵਲੋਂ ਕਿਸੇ ਤ੍ਰੀਕੇ ਨਾਲ ਉਸ ਨੂੰ ਦਿਤੀ ਜਾਵੇ, ਪ੍ਰੰਤੂ ਕੁਝ ਸਮਾਂ ਪੈਣ ਤੇ ਇਸਤ੍ਰੀ ਨੂੰ ਜ਼ਮੀਨ ਆਦਿ ਦੀ ਮਲਕੀਅਤ ਅਖਤਿਆਰ ਕਰਨ ਦੇ ਅਧਿਕਾਰ ਭੀ ਪ੍ਰਾਪਤ ਹੋ ਗਏ ਸਨ।

ਨਾਂ ਹੀ ਇਸ ਜ਼ਮਾਨੇ ਵਿਚ ਇਸਤ੍ਰੀ ਲਈ ਕੋਈ