ਪੰਨਾ:ਪੂਰਬ ਅਤੇ ਪੱਛਮ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੪

ਪੂਰਬ ਅਤੇ ਪੱਛਮ

ਦੀਆਂ ਮੌਜਾਂ ਮਾਣਦੀ ਰਹੀ, ਭਾਵੇਂ ਇਸ ਵਿਚ ਕੋਈ ਸ਼ਕ ਨਹੀਂ ਕਿ ਇਸ ਆਜ਼ਾਦੀ ਦਾ ਦਾਇਰਾ ਦਿਨੋ ਦਿਨ ਤੰਗ ਹੁੰਦਾ ਗਿਆ।

ਸਮੁੱਚੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਮੁਸਲਮਾਨਾਂ ਦੇ ਸਮੇਂ ਤੋਂ ਪਹਿਲਾਂ ਹਿੰਦੁਸਤਾਨ ਵਿਚ ਇਸਤ੍ਰੀ ਬਿਲਕੁਲ ਆਜ਼ਾਦ ਸੀ ਅਤੇ ਮੁਸਲਮਾਨਾਂ ਦੇ ਸਮੇਂ ਵਿਚ ਕਈ ਕਾਰਨਾਂ ਕਰਕੇ ਇਸਦੀ ਆਜ਼ਾਦੀ ਵਿਚ ਬਹੁਤ ਫਰਕ ਆਇਆ।

ਆਪਣੀ ਆਜ਼ਾਦੀ ਦੇ ਸਮੇਂ ਵਿਚ ਇਸਤ੍ਰੀ ਨੇ ਇਨਸਾਨੀ ਜ਼ਿੰਦਗੀ ਦੇ ਹਰ ਇਕ ਪਹਿਲੂ ਵਿਚ ਮਰਦ ਦੇ ਬਰਾਬਰ ਹਿੱਸਾ ਲਿਆ, ਕਿਸੇ ਕਾਰ ਵਿਹਾਰ ਵਿਚ ਉਸ ਤੋਂ ਪਿਛੇ ਨਹੀਂ ਰਹੀ ਅਤੇ ਹਰ ਥਾਂ ਆਪਣੀ ਸਮਾਨਤਾ (ਸ੍ਵਤੰਤ੍ਰਤਾ) ਨੂੰ ਕਾਇਮ ਰਖਿਆ। ਲੜਾਈਆਂ ਵਿਚ ਆਦਮੀ ਦੇ ਮੋਢੇ ਨਾਲ ਮੋਢਾ ਡਾਹ ਕੇ ਲੜੀ, ਰਾਜ ਕਾਜ ਦੇ ਕੰਮ ਸੰਭਾਲ ਕੇ ਆਪਣੀ ਅਕਲ, ਦੂਰ ਅੰਦੇਸ਼ੀ ਤੇ ਯੋਗਤਾ ਦਾ ਸਬੂਤ ਦਿਤਾ, ਵਿਆਹ ਸਮੇਂ ਆਪਣਾ ਸਾਥੀ ਪ੍ਰਨਾਉਣ ਲਈ ਆਪਣੇ ਹੱਕ ਮਰਦ ਦੇ ਬਰਾਬਰ ਰਖੇ, ਘਰੋਗੀ ਜ਼ਿੰਦਗੀ ਵਿਚ ਘਰ ਦੀ ਰਾਣੀ ਬਣਕੇ ਵਿਚਰੀ, ਅਤੇ ਧਾਰਮਕ ਕੰਮਾਂ ਵਿਚ ਆਪਣੀ ਲੋੜ ਇਥੋਂ ਤਕ ਜਣਾਈ ਕਿ ਜਦ ਤਕ ਪੂਜਾ, ਪਾਠ ਅਤੇ ਦਾਨ ਆਦਿਕ ਦੇ ਕੰਮਾਂ ਵਿਚ ਇਹ ਹਿਸਾ ਨ ਲਵੇ ਸਭ ਬੇਅਰਥ ਸਮਝੇ ਜਾਣ ਲਗੇ।

ਇਸੇ ਪ੍ਰਾਚੀਨ ਸਮੇਂ ਵਿਚ ਪੱਛਮੀ ਇਸਤ੍ਰੀ ਦਾ ਕੀ