ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ਖ )

ਸਾਰੇ ਜ਼ਿਲੇ ਨੂੰ ਸੁਰਤ ਆ ਗਈ ਹੈ ਤੇ ਜੋ ਕੁਝ ਤੁਸੀ ਉਹਨਾਂ ਦੇ ਵਾਧੇ ਤੇ ਸੁਧਾਰ ਲਈ ਦੱਸੋ ਤੇ ਆਖੋ, ਲੋਕੀ ਉਸਨੂੰ ਸੁਨਣ ਤੇ ਪਰਤਾਕੇ ਵੇਖਣ ਲਈ ਤਿਆਰ ਹਨ।

ਸੁਕਰਾਤ ਡਾਢਾ ਧਸੂ ਏ ਤੇ ਗੱਲਾਂ ਵੀ ਉਹ ਡਾਢੀਆਂ ਸੱਚੀਆਂ ਕਰਦਾ ਏ ਤੇ ਸਦਾ ਮੁੜ ਮੁੜਕੇ ਓਹੀ ਗੱਲ ਕਰਦਾ ਹੈ, ਉਹ ਹੋਰ ਕਰੇ ਵੀ ਕੀ? ਖਰਾਬੀਆਂ ਦੇ ਹਟਾਉਣ ਲਈ ਜੋ ਇਲਾਜ ਉਸਨੇ ਕੱਢੇ ਨੇ ਉਹ ਮੂਲੋਂ ਹੀ ਸਿੱਧੇ ਨੇ, ਪਰ ਉਹਨਾਂ ਵੱਲ ਧਿਆਨ ਕਰਾਨ ਲਈ, ਉਹਨੂੰ ਮੁੜ ਮੁੜ ਜ਼ੋਰ ਦੇਣ ਤੇ ਕਈਆਂ ਗੱਲਾਂ ਦਾ ਖਿਆਲ ਕਰਕੇ ਅਨੇਕ ਢੰਗਾਂ ਨਾਲ ਸਮਝਾਣਾ ਪੈਂਦਾ ਹੈ। ਕਈ ਵਾਰੀ ਉਸ ਨੂੰ ਪਿੰਡ ਵਾਲਿਆਂ ਨੂੰ ਜਗਾਣ ਲਈ ਡਾਢਾ ਖੌਹਰਾ ਹੋਕੇ ਵਿੰਗੀਆਂ ਤਰੇਡੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ। ਭਾਵੇਂ ਪਿੰਡ ਵਾਲਿਆਂ ਦਾ ਸੁਭਾ ਅਕਸਰ ਬੜਾ ਕਾਹਲਾ ਹੁੰਦਾ ਹੈ, ਪਰ ਓਹ ਦਿਲ ਦੇ ਬੜੇ ਨਰਮ ਹੁੰਦੇ ਨੇ ਤੇ ਆਪਣੇ ਯਾਰ ਦੀਆਂ ਸਾਰੀਆਂ ਵਧੀਕੀਆਂ ਛੇਤੀ ਹੀ ਭੁੱਲ ਜਾਂਦੇ ਨੇ।

ਏਸ ਕਿਤਾਬ ਵਿੱਚ ਕੋਈ ਵੀ ਅਜੇਹੀ ਦਲੀਲ ਨਹੀਂ ਜੇਹੜੀ ਪਿੰਡ ਦੀ ਗੱਲ ਕੱਥ ਤੇ ਲੈਕਚਰਾਂ ਵਿੱਚ ਸੌ ਵਾਰੀ ਨ ਦਿੱਤੀ ਗਈ ਹੋਵੇ।

ਸੁਕਰਾਤ ਦਾ ਸਾਰਾ ਮੁੱਦਾ ਇਹ ਹੈ ਕਿ ਪਿੰਡ