ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ਗ )

ਵਾਲੇ ਸੋਚ ਵਿਚਾਰ ਕਰਨ। ਸਮਾਂ ਬਦਲ ਰਿਹਾ ਹੈ ਤੇ ਰਸਮਾਂ ਜੇਹੜੀਆਂ ਕਿਸੇ ਵੱਲੋਂ ਚੰਗੀਆਂ ਹੁੰਦੀਆਂ ਹੋਣਗੀਆਂ, ਜਾਂ ਕਦੀ ਕੋਈ ਵਿਗਾੜ ਨਹੀਂ ਸਨ ਕਰਦੀਆਂ, ਉਹ ਹੁਣ ਬੜੀਆਂ ਭੈੜੀਆਂ ਤੇ ਸੱਤਿਆਨਾਸ ਕਰਨ ਵਾਲੀਆਂ ਹਨ। ਸਾਨੂੰ ਆਪਣੀਆਂ ਸਾਰੀਆਂ ਰਸਮਾਂ ਤੇ ਵਾਦੀਆਂ ਨੂੰ ਪਰਖਕੇ ਵੇਖਣਾ ਚਾਹੀਦਾ ਹੈ ਕਿ ਉਹਨਾਂ ਕਰਕੇ ਸਾਡੀ ਅਰੋਗਤਾ, ਸੁਖ, ਭਲਿਆਈ ਤੇ ਫਸਲਾਂ ਦੇ ਵਾਧੇ ਲਈ ਕੀ ਮਦਦ ਮਿਲਦੀ ਹੈ। ਚੰਗੀਆਂ ਰਸਮਾਂ ਨੂੰ ਭਾਵੇਂ ਕੁਝ ਵੀ ਹੋਵੇ ਜਾਰੀ ਰੱਖੋ ਪਰ ਭੈੜੀਆਂ ਦੀ ਜੜ੍ਹ ਪੁਟ ਸੁੱਟੋ ਤੇ ਅਜੇਹੇ ਨਵੇਂ ਢੰਗ ਸਿੱਖੋ, ਜਿਨ੍ਹਾਂ ਨਾਲ ਸਾਡਾ ਜਿੰਨਾ ਫੈਦਾ ਹੋ ਸਕਦਾ ਹੈ ਹੋਵੇ। ਜੇ ਸੁਕਰਾਤ ਨੇ ਏਹ ਕੁਝ ਕਰਕੇ ਵਿਖਾ ਦਿੱਤਾ ਹੈ ਤਾਂ ਉਸਨੇ ਆਪਣਾ ਸਮਾਂ ਬੇਅਰਥ ਨਹੀਂ ਗੁਆਇਆ ਤੇ ਨਾ ਹੀ ਪਿੰਡਾਂ ਵਾਲਿਆਂ ਨੂੰ ਉਸਦੇ ਚੰਗੇ ਮੰਦੇ ਬੋਲ ਰੜਕਣਗੇ।

ਵੈਸਟਵੁੱਡ-ਰਾਈਬਰੋ, ਨਾਰਫੋਕ
ਜੂਨ ੧੯੨੮

ਐਫ਼. ਐਲ. ਬੇਨ