ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਰ ਚੀਜ਼ਾਂ

ਇੱਕ ਦਿਨ ਸੁਕਰਾਤ ਗੁੜਗਾਉਂ ਦੇ ਜ਼ਿਲੇ ਕਿਸੇ ਪਿੰਡ ਜਾ ਨਿਕਲਿਆ, ਓਥੇ ਉਸ ਨੂੰ ਕੁਝ ਜ਼ਿਮੀਂਦਾਰ ਮਿਲੇ । ਓਹਨਾਂ ਨੂੰ ਰਾਮ ਰਾਮ ਆਖ ਕੇ ਉਹ ਓਹਨਾਂ ਕੋਲੋਂ ਪੁੱਛਣ ਲੱਗਾ, 'ਭਾਈ ਤੁਸੀਂ ਕੌਣ ਹੋ ? ਓਹਨਾਂ ਉੱਤਰ ਦਿੱਤਾ, 'ਜੀ ਅਸੀਂ ਏਸ ਪਿੰਡ ਦੇ ਜ਼ਿਮੀਦਾਰ ਹਾਂ।'

ਸੁਕਰਾਤ ਨੇ ਆਪਣੇ ਆਲੇ ਦੁਆਲੇ ਵੇਖਿਆ ਤਾਂ ਉਸ ਨੂੰ ਗੰਦ ਤੇ ਗਰੀਬੀ ਤੋਂ ਬਿਨਾ ਹੋਰ ਕੋਈ ਸ਼ੈ ਨਜ਼ਰ ਨ ਆਈ। ਇਹ ਪਿੰਡ ਜ਼ਿਲੇ ਦੇ ਓਸ ਹਿੱਸੇ ਵਿੱਚ ਸੀ, ਜਿੱਥੇ ਖੇਤਰਾਂ ਨੂੰ ਪਾਣੀ ਦੇਣ ਦਾ ਕੋਈ ਪਰਬੰਧ ਨਹੀਂ ਸੀ। ਏਸ ਲਈ ਕਈ ਵਾਰੀ ਫਸਲਾਂ ਸਾਰੀਆਂ ਜਾਂਦੀਆਂ ਸਨ। ਸੁਕਰਾਤ ਸੁਭਾਵਕ ਓਹਨਾਂ ਪਾਸੋਂ ਕੁਝ ਪੱਛਣ ਗਿੱਛਣ ਲੱਗ ਪਿਆ।

ਸੁਕਰਾਤ:- ਮੇਰੀ ਤੱਕੇ ਜ਼ਿਮੀਂਦਾਰ ਓਹ ਹੁੰਦਾ ਹੈ, ਜਿਹੜਾ ਆਪਣੀ ਜ਼ਮੀਨ ਤੋਂ ਲਾਹਾ ਖੱਟਦਾ ਹੈ, ਕਿਉਂ ਇਹ ਗੱਲ ਸੱਚ ਹੈ?

ਜ਼ਿਮੀਂਦਾਰ:-ਜੀ ਹਾਂ, ਸੱਚ ਏ।

ਸੁਕਰਾਤ:- ਤਾਂ ਤੇ ਤੁਸੀਂ ਮਾਲਦਾਰ ਹੋਵੋਗੇ?

ਜ਼ਿਮੀਦਾਰ:-ਓ ਬੁਢਿਆ ! ਤੇਰੀ ਕੋਈ ਮੱਤ ਮਾਰੀ ਹੋਈ