ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨ )

ਏ? ਅਸਾਂ ਕੀ ਮਾਲਦਾਰ ਹੋਣਾ ਏਂ ?(ਉਹਨਾਂ ਸੁਕਰਾਤ ਨੂੰ ਅਜੇ ਨਹੀਂ ਸੀ ਪਛਾਤਾ)

ਸੁਕਰਾਤ:-ਤੁਸੀ ਹੁਣੇ ਈ ਤਾਂ ਮੈਨੂੰ ਦੱਸਿਆ ਸੀ ਕਿ ਅਸੀ
ਜ਼ਿਮੀਂਦਾਰ ਹਾਂ, ਤੁਸੀ ਫੇਰ ਕਿਹੋ ਜਿਹੇ ਜ਼ਿਮੀਦਾਰ ਹੋ? ਤੁਸੀ ਸ਼ਾਇਦ ਸੱਚ ਨਹੀਂ ਸੀ ਆਖਿਆ। (ਪਿੰਡ ਵਾਲੇ ਬੜੇ ਸ਼ਰਮਿੰਦੇ ਹੋਏ ਤੇ ਓਹ ਸਮਝ ਗਏ ਕਿ ਏਹ ਬੁੱਢਾ ਤਾਂ ਸੁਕਰਾਤ ਹੈ)

ਜ਼ਿਮੀਂਦਾਰ:-ਜੀ ਸਕਰਾਤ ਜੀ ! ਸਾਡੇ ਕੋਲੋਂ ਭੁੱਲ ਹੋ ਗਈ ਸੀ, ਅਸੀ ਮੂਰਖਤਾਈ ਨਾਲ ਆਪਣੇ ਆਪ ਨੂੰ ਜ਼ਿਮੀਂਦਾਰ ਦੱਸਿਆ ਸੀ। ( ਹੁਣ ਓਹਨਾਂ ਨੂੰ ਹੋਸ਼ ਆਈ ਤੇ ਸੁਕਰਾਤ ਦਿਆਂ ਪ੍ਰਸ਼ਨਾਂ ਦਾ ਉੱਤਰ ਜ਼ਰਾ ਸੋਚ ਵਿਚਾਰ ਕੇ ਦੇਣ ਲੱਗੇ )

ਸੁਕਰਾਤ:-ਹੱਛਾ, ਭਾਈ ਫੇਰ ਦੱਸੋ ਤੁਸੀ ਹੋ ਕੌਣ?

ਜ਼ਿਮੀਂਦਾਰ:-ਜੀ ਹੋਰ ਕੁਝ ਨਹੀਂ ਤਾਂ ਮਨੁਖ ਤਾਂ ਹਾਂ!

ਸਕਰਾਤ:-ਠੀਕ ਭਾਈ ਠੀਕ, ਪਰ ਮਨੁਖ ਤਾਂ ਪਸੂਆਂ ਤੋਂ ਬਹੁਤ ਉੱਚਾ ਹੈ, ਕਿਉਂ ਇਹ ਗੱਲ ਸੱਚ ਹੈ?

ਜ਼ਿਮੀਂਦਾਰ:-ਜੀ ਕਿਉਂ ਨਹੀਂ, ਇਹ ਤਾਂ ਸੋਲਾਂ ਆਨੇ ਸੱਚ ਏ।

ਜਦ ਸੁਕਰਾਤ ਇਹ ਗੱਲ ਬਾਤ