ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 8 )

ਜ਼ਿਮੀਂਦਾਰ:-ਜੀ, ਸਾਨੂੰ ਮਾਫੀ ਦੇਣੀ, ਸਾਡੇ ਕੋਲੋਂ ਫੇਰ ਭੁੱਲ ਹੋ ਗਈ ਏ, ਅਸੀਂ ਸਫਾਈ ਨੂੰ ਮੁਖ ਰਖਦਿਆਂ ਪਸ਼ੂਆਂ ਤੋਂ ਕਿਸੇ ਤਰਾਂ ਵੀ ਚੰਗੇ ਨਹੀਂ।

ਸੁਕਰਾਤ:-ਹੱਛਾ, ਫੇਰ ਮਨੁਖ ਤਾਂ ਲਿਖਿਆ ਪੜ੍ਹਿਆ ਹੁੰਦਾ ਹੈ ਤੇ ਪਸੂ ਨਹੀਂ ਹੁੰਦਾ।

ਜ਼ਿਮੀਂਦਾਰ:-ਜੀਆ, ਮਨੁਖ ਲਿਖਦਾ ਪੜ੍ਹਦਾ ਹੈ ਤੇ ਉਸ ਕੋਲ ਕਈ ਕਤਾਬਾਂ ਵੀ ਹੁੰਦੀਆਂ ਨੇ।

ਸੁਕਰਾਤ:-ਕੀ ਤੁਸੀਂ ਪੜ੍ਹ ਸਕਦੇ ਹੋ?

ਜ਼ਿਮੀਂਦਾਰ:-ਨਹੀਂ ਜੀ।

ਸੁਕਰਾਤ:-(ਇੱਕ ਹੋਰ ਨੂੰ) ਕੀ ਤੂੰ ਪੜ੍ਹ ਸਕਦਾ ਹੈ?

ਜ਼ਿਮੀਂਦਾਰ:-ਨਹੀਂ ਜੀ, ਅਸਾਂ ਕਿੱਥੋਂ ਪੜ੍ਹਣਾ ਹੋਇਆ?

ਸੁਕਰਾਤ:-(ਤੀਜੇ ਨੂੰ) ਕੀ ਤੂੰ ਪੜ੍ਹਿਆ ਹੋਇਆ ਏਂ?

ਜ਼ਿਮੀਂਦਾਰ:-ਨਹੀਂ ਜੀ।

ਸੁਕਰਾਤ:-ਤੁਸੀ ਤਾਂ ਮੈਨੂੰ ਹੁਣੇ ਈ ਦੱਸਿਆ ਸੀ ਕਿ ਅਸੀ ਮਨੁੱਖ ਹਾਂ।

ਜ਼ਿਮੀਂਦਾਰ:-ਤੁਸੀਂ ਸਾਨੂੰ ਖਿਮਾਂ ਕਰੋ, ਅਸੀ ਤਾਂ ਡੰਗਰ ਤੇ ਮੂਹੜ ਹਾਂ।

ਸੁਕਰਾਤ:-ਪਰ ਗਾਵਾਂ ਤਾਂ ਆਪਣਿਆਂ ਵੱਛਿਆਂ ਨੂੰ ਸਾਫ ਸੁਥਰਾ ਰੱਖਦੀਆਂ ਨੇ, ਤੇ ਤੁਸੀ