ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬ )

ਅੱਚਨਚੇਤ ਸੁਕਰਾਤ ਨੇ ਇੱਕ ਗੋਹੇ ਦਾ ਭੂੰਡ ਗੋਹੇ ਦੀ ਗੋਲੀ ਆਪਣੀ ਖੁੱਡ ਨੂੰ ਰੇੜ੍ਹੀ ਲਈ ਜਾਂਦਾ ਵੇਖਿਆ। ਇੱਕ ਜ਼ਿਮੀਂਦਾਰ ਬਿਨਾਂ ਵਿਚਾਰੇ ਹੱਸਣ ਲੱਗ ਪਿਆ ਤੇ ਆਖਣ ਲੱਗਾ, 'ਵੇਖੋ ਜੀ, ਏਸ ਭੂੰਡ ਵਲ, ਇਹ ਕਿਹੋ ਜਿਹਾ ਭੈੜਾ ਜਨੌਰ ਏ, ਰੱਬ ਨੇ ਏਹੋ ਜਿਹੇ ਭੈੜੇ ਜਨੌਰ ਕਾਹਨੂੰ ਬਣਾਏ ਸਨ?'

ਸੁਕਰਾਤ:-ਰੱਬ ਵੀ ਸਚ ਮੁਚ ਬੜਾ ਅਜਬ ਏ। ਇਹ ਭੂੰਡ ਗੋਹੇ ਦੀਆਂ ਗੋਲੀਆਂ ਬਣਾ ਕੇ ਉਹਨਾਂ ਨੂੰ ਰੇੜ੍ਹ ਰੇੜ੍ਹਕੇ ਆਪਣੀ ਖੁੱਡ ਵਿੱਚ ਲੈ ਜਾਂਦਾ ਏ, ਜਿੱਥੇ ਘੁਪ ਹਨੇਰਾ ਹੁੰਦਾ ਹੈ ਤੇ ਹਵਾ ਵੀ ਨਹੀਂ ਲਗਦੀ। ਕੀ ਇਹ ਠੀਕ ਏ ਨਾ?

ਜ਼ਿਮੀਂਦਾਰ:-ਜੀ ਹਾਂ, ਇਹ ਭੈੜਾ ਏਸੇ ਤਰਾਂ ਹੀ ਕਰਦਾ ਏ।

ਸੁਕਰਾਤ:-ਕੀ ਤੁਹਾਡੀਆਂ ਜ਼ਨਾਨੀਆਂ ਤੇ ਕੁੜੀਆਂ ਗੋਹੇ ਨਹੀਂ ਥੱਪਦੀਆਂ, ਤੇ ਗੋਹੇ ਥੱਪਣ ਵੇਲੇ ਆਪਣੇ ਬਾਲ ਵੀ ਨਾਲ ਨਹੀਂ ਲੈ ਜਾਂਦੀਆਂ? ਤੇ ਕੀ ਓਹ ਬਾਲ ਥਾਪੀਆਂ ਨਹੀਂ ਥੱਪਦੇ ਤੇ ਗੋਹੇ ਨਾਲ ਨਹੀਂ ਖੇਡਦੇ?