ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭ )

ਜ਼ਿਮੀਂਦਾਰ:-ਜੀ ਗੋਹੇ ਤਾਂ ਸਾਡੇ ਜੀਵਨ ਲਈ ਇੱਕ ਵੱਡੀ ਜਰੁਰੀ ਸ਼ੈ ਹੋਏ, ਅਸੀਂ ਏਹਨਾਂ ਨਾਲ ਦੁਧ ਕਾਹੜਦੇ ਤੇ ਹੁੱਕਾ ਪੀਂਦੇ ਆਂ।
ਸੁਕਰਾਤ:-ਮੈਂ ਇਹ ਗੱਲ ਤਾਂ ਪੁੱਛੀ ਈ ਨਹੀਂ, ਮੈਂ ਮਗਰੋਂ ਭਾਵੇਂ ਇਹ ਗੱਲ ਕਰਾਂ, ਮੈਂ ਤੇ ਨਿਰਾ ਏਹਾ ਪੁੱਛਿਆ ਸੀ ਕਿ ਕੀ ਤੁਹਾਡੀਆਂ ਜ਼ਨਾਨੀਆਂ ਤੇ ਬਾਲ ਥਾਪੀਆਂ ਥੱਪਦੇ ਨੇ?
ਜ਼ਿਮੀਂਦਾਰ:-( ਜ਼ਰਾ ਠਠੰਬਰ ਕੇ ) ਜੀ ਹਾਂ!
ਸੁਕਰਾਤ:-ਹੱਛਾ ਦੱਸੋ ਕੀ ਓਹਨਾਂ ਕੱਚਿਆਂ ਘਰਾਂ ਵਿੱਚ ਜਿਨ੍ਹਾਂ ਵਿੱਚ ਤੁਸੀ ਰਹਿੰਦੇ ਓ-ਬਾਰੀਆਂ ਹੈਨ?
ਜ਼ਿਮੀਂਦਾਰ:-ਜੀ ਸਾਨੂੰ ਤਾਂ ਚੋਰਾਂ ਦਾ ਡਰ ਰਹਿੰਦਾ ਏ।
ਸੁਕਰਾਤ:-ਮੈਂ ਚੋਰਾਂ ਦਾ ਤਾਂ ਨਹੀਂ ਸੀ ਪੁੱਛਿਆ। ਜਦ ਤੁਹਾਡਿਆਂ ਸਾਰਿਆਂ ਘਰਾਂ ਵਿੱਚ ਬਾਰੀਆਂ ਹੋਣ ਤਾਂ ਤੁਸੀਂ ਸਾਰੇ ਇੱਕੋ ਜਿਹੇ ਹੋਵੋਗੇ ਤਾਂ ਚੋਰ ਵੀ ਬਹੁਤੇ ਨਹੀਂ ਹੋਣ ਲੱਗੇ। ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਤੁਹਾਡਿਆਂ ਘਰਾਂ ਵਿੱਚ ਚੋਰ ਕਿਉਂ ਆਉਂਦੇ ਨੇ? ਮੈਂ ਤੇ ਨਿਰਾ ਇਹੋ ਪੁੱਛਿਆ ਸੀ ਕਿ ਤੁਹਾਡਿਆਂ ਘਰਾਂ ਨੂੰ ਬਾਰੀਆਂ ਹੈਨ ਜਾਂ ਨਹੀਂ?
ਜ਼ਿਮੀਂਦਾਰ:-ਨਹੀਂ ਜੀ।
ਸੁਕਰਾਤ:-ਫੇਰ ਘਰਾਂ ਵਿੱਚ ਹਨੇਰਾ ਈ ਹੋਵੇਗਾ?