ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪ )

ਨਹੀਂ ਰੱਖਦੇ ਜੋ ਏਸ ਸਿਆਣੇ ਸਿਪਾਹੀ ਨੇ ਹੁਣੇ ਮੈਨੂੰ ਦੱਸੀਆਂ ਨੇ?

ਜ਼ਿਮੀਂਦਾਰ:-ਜੀ ਸਾਡੇ ਨਾਲ ਤਾਂ ਉਸ ਕਦੀ ਏਹਾ ਜਹੀ ਗੱਲ ਨਹੀਂ ਕੀਤੀ, ਮੇਰੀ ਜਾਚੇ ਤਾਂ ਨਿਰਾ ਕੁਝ ਮਾਰਦਾ ਏ, ਕਿਉਂ ਜੋ ਇਹ ਆਪਣੇ ਘਰ ਤਾਂ ਕੋਈ ਏਹਾ ਜਹੀ ਰੱਖ ਪੋਖ ਨਹੀਂ ਰੱਖਦਾ।

ਸੁਕਰਾਤ:-ਵਾਹ ਓ ਸਪਾਹੀਆ! ਇਹ ਕਿਹਾ ਕੂੜ ਮਾਰਿਆ ਈ? ਤੇਰੇ ਵਰਗੇ ਸਿਆਣੇ ਆਦਮੀ ਨੂੰ ਆਪਣੇ ਸਾਰੇ ਟੱਬਰ ਲਈ ਮੱਛਰਦਾਨੀਆਂ ਰੱਖਣੀਆਂ ਚਾਹੀਦੀਆਂ ਹਨ, ਓਹਨਾਂ ਨੂੰ ਨੇਮ ਨਾਲ ਕੁਨੈਨ ਖੁਆਣੀ ਚਾਹੀਦੀ ਹੈ ਤੇ ਨਾਲੇ ਤ੍ਰੱਕੇ ਪਾਣੀ ਵਾਲੀਆਂ ਛੱਪੜੀਆਂ ਤੇ ਮਿੱਟੀ ਦਾ ਤੇਲ ਛਿੜਕਣਾ ਚਾਹੀਦਾ ਹੈ।

ਸਿਪਾਹੀ:-ਜੀ, ਪਲਟਨ ਵਿਚੋਂ ਆਉਂਦੀ ਵਾਰ ਮੈਂ ਕਿੰਨੀਆਂ ਸਾਰੀਆਂ ਮੱਛਰਦਾਨੀਆਂ ਲਿਆਇਆ ਸਾਂ। ਮੇਰੀ ਵਹੁਟੀ ਨੇ ਓਹਨਾਂ ਦੇ ਕੁੜਤੇ ਸਿਊਂ ਲਏ, ਕਿਉਂ ਜੋ ਓਹਨਾਂ ਨੂੰ ਕੋਈ ਵਰਤਦਾ ਨਹੀਂ ਸੀ।

ਸੁਕਰਾਤ:-ਤੇਰੀ ਗੱਲ ਤੋਂ ਪਤਾ ਲਗਦਾ ਹੈ ਕਿ ਓਹ ਤੇਰੇ ਆਖੇ ਨਹੀਂ ਸਨ ਲਗਦੇ ਤੇ ਮੱਛਰਦਾਨੀਆਂ ਨਹੀਂ ਸਨ ਵਰਤਦੇ। ਤੈਨੂੰ ਓਹਨਾਂ