ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/308

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮੫ )

ਆਖਣ ਲੱਗਾ 'ਮੇਰਾ ਤਾਂ ਹੁਣ ਸਾਰਾ ਖਾਜਾ ਗਿਆ ਆਇਆ। ਪਿੰਡ ਵਾਲੇ ਸਭ ਥਾਂ ਸਾਫ ਸੁਥਰੀ ਰੱਖਦੇ ਤੇ ਸਾਰਾ ਕੂੜਾ ਟੋਇਆਂ ਵਿੱਚ ਸੁੱਟਦੇ ਨੇ। ਹੁਣ ਤਾਂ ਮੈਨੂੰ ਕਿਤੇ ਹੋਰਥੇ ਜਾਣਾ ਪਏਗਾ।'

ਬੰਨੀ ਦੇ ਜਨੌਰ ਵੀ ਜੋ ਕੁਝ ਅਦਲਾ ਬਦਲੀ ਸੁਕਰਾਤ ਨੇ ਕੀਤੀ ਸੀ, ਉਸ ਤੇ ਗੱਲ ਬਾਤ ਕਰਨ ਲੱਗੇ। ਤਿੱਤਰ ਬੜੇ ਖਿਝੇ ਹੋਏ ਸਨ। ਇੱਕ ਬੁੱਢੀ ਤਿੱਤਰੀ ਆਖਣ ਲੱਗੀ 'ਪੁਰਾਣਿਆਂ ਵੇਲਿਆਂ ਨੂੰ ਤਾਂ ਖੇਤਾਂ ਵਿੱਚ ਘਾ ਤੇ ਕਾਢਾ ਐਨਾ ਸੰਘਣਾ ਹੁੰਦਾ ਸੀ ਜੋ ਅਸੀ ਖੇਤਾਂ ਵਿੱਚ ਆਪਣੇ ਆਰਾਮ ਨਾਲ ਲੁਕ ਕੇ ਬੈਠੇ ਰਹਿੰਦੇ ਸਾਂ। ਹੁਣ ਪਿੰਡ ਵਾਲੇ ਲੋਹੇ ਦੇ ਹਲ ਵਰਤਣ ਲੱਗ ਪਏ ਨੇ ਤੇ ਖੇਤਰ ਅਜਿਹੇ ਸਾਫ ਤੇ ਪੱਧਰੇ ਹੋ ਗਏ ਨੇ ਜੋ ਸਾਡੀਆਂ ਡਾਰਾਂ ਨੂੰ ਜਦ ਫਸਲ ਹੁੰਦੇ ਨੇ ਤਾਂ ਲੁਕਣ ਦੀ ਕਿਧਰੇ ਥਾਂ ਨਹੀਂ ਲੱਭਦੀ।' ਇੱਕ ਬੁੱਢਾ ਤਿੱਤਰ ਬੋਲਿਆ, 'ਓਸ ਦਾ ਕੀ ਏ, ਹੁਣ ਤਾਂ ਰਾਤੀਂ ਆਰਾਮ ਨਾਲ ਸਉਣ ਨੂੰ ਵੀ ਥਾਂ ਨਹੀਂ ਰਹੀ। ਓਹਨਾਂ ਸਾਰੇ ਵਣ ਤੇ ਕਰੀਰ ਵੱਢ ਛੱਡੇ ਨੇ ਤੇ ਕਿੱਕਰਾਂ ਦਾ ਕੋਈ ਓਹਲਾ ਨਹੀਂ। ਰੱਬ ਕਰੇ ਉਹ ਪੁਰਾਣਾ ਸਮਾ ਫੇਰ ਆਵੇ ਤੇ ਸੁਕਰਾਤ ਕਿਧਰੇ ਦਫਾ ਹੋਵੇ।

ਵਾਹ ਵਾਹ ਕਰਦਾ ਇੱਕ ਤਿਲੀਅਰ ਆਇਆ ਤੇ ਆਖਣ ਲੱਗਾ 'ਜਦੋਂ ਦੇ ਲੋਹੇ ਦੇ ਹਲ ਵਗਣ ਲੱਗੇ ਨੇ ਏਹਨਾਂ ਨਾਲ ਤਰਿੱਡੀਆਂ ਤੇ ਓਹਨਾਂ ਦੇ ਆਂਡੇ ਸਾਡੇ