ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/309

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮੬ )

ਛਕਣ ਨੂੰ ਐਨੇ ਨਿਕਲਦੇ ਨੇ ਜੋ ਅਸੀਂ ਹੁਣ ਸਾਲ ਵਿੱਚ ਦੋ ਟੱਬਰ ਪਾਲਦੇ ਹਾਂ। ਸੁਕਰਾਤ ਦੀ ਜੈ।'

ਝੱਟ ਈ ਜੰਗਲੀ ਸੂਰ ਆ ਵੱਜਿਆ, ਓਹ ਵੀ ਪਿਆ ਬੁੜ ਬੁੜ ਕਰਦਾ ਸੀ। 'ਨਿੱਕਿਆਂ ਹੁੰਦਿਆਂ ਅਸੀ ਮੌਜ ਨਾਲ ਦਿਨੇ ਤਾਂ ਬੰਨੀਆਂ ਵਿੱਚ ਰਹਿੰਦੇ ਸਾਂ ਤੇ ਰਾਤੀਂ ਕਮਾਦ ਦੁਪਦੇ ਸਾਂ । ਏਹ ਨਵੇਂ ਕਮਾਦ ਅਜਿਹੇ ਕਰੜੇ ਨੇ ਜੋ ਮੇਰੇ ਬੁੱਢੇ ਦੰਦਾਂ ਨਾਲ ਭਜਦੇ ਈ ਨਹੀਂ। ਨਾਲੇ ਹੁਣ ਓਹਨਾਂ ਬੰਨੀਆਂ ਵਿੱਚ ਘਾ ਤੇ ਬਾਲਣ ਲਈ ਰੱਖ ਲਾ ਦਿੱਤੇ ਨੇ। ਹੁਣ ਸਾਨੂੰ ਸਿਰ ਲੁਕਾਣ ਨੂੰ ਵੀ ਕੋਈ ਥਾਂ ਨਹੀਂ ਰਹੀ ਤੇ ਸਾਨੂੰ ਹੁਣ ਰੋਜ਼ ਬੇਲੇ ਹੀ ਮੁੜ ਕੇ ਜਾਣਾ ਪਏਗਾ। ਗਊ ! ਗਊ ! ਔਹ ਵੇਖੋ, ਔਹ ਆ ਗਿਆ ਜੇ! ਮੈਨੂੰ ਨੱਸਣਾ ਚਾਹੀਦਾ ਏ।

ਸੁਕਰਾਤ ਆਖਣ ਲੱਗਾ 'ਹੱਛਾ ਓ ਪੁਰਾਣਿਆਂ ਵੈਰੀਆ, ਅੱਜ ਤਾਂ ਤੂੰ ਮੇਰੇ ਕੋਲੋਂ ਬਚ ਗਿਆ ਏਂ, ਕਿਉਂ ਜੋ ਮੈਂ ਆਪਣਾ ਭਾਲਾ, ਭੁੱਲ ਆਇਆ ਹਾਂ।'

ਇੱਕ ਵਹਿੜ ਜਿਦ੍ਹੇ ਮਗਰ ਬੜਾ ਸੋਹਣਾ ਵੱਛਾ ਸੀ, ਸੁਕਰਾਤ ਨੂੰ ਆਉਂਦਿਆਂ ਵੇਖ ਕੇ ਆਖਣ ਲੱਗੀ 'ਇਸ ਚੰਦਰੇ ਮਨੁੱਖ ਤੋਂ ਜਾਨ ਛੁੱਟੀ। ਇਹ ਆਖਦਾ ਸੀ ਜੋ ਮਨੁੱਖ ਪਸ਼ੂਆਂ ਤੋਂ ਕੁਝ ਉੱਚੇ ਨੇ।' ਲਓ ਹੋਰ ਸੁਣੋ, ਮੈਥੋਂ ਚੰਗੇ ਨੇ? ਮੇਰੇ ਵੱਛੇ ਤੇ ਮੇਰੇ ਵੱਲ ਤਾਂ ਤੱਕੋ, ਮੈਂ ਤਾਂ ਓਸ ਨੂੰ ਦਿਨ ਵਿੱਚ ਦਸ