ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦ )

ਜ਼ਿਮੀਂਦਾਰ:-ਜੀ, ਓਹ ਚਮਿਆਰ ਹੋਇਆ।

ਸੁਕਰਾਤ:-ਚਮਿਆਰ ਤੁਹਾਥੋਂ ਵੱਖਰਾ ਪਰੇ ਕਿਉਂ ਬੈਠੇ?

ਜ਼ਿਮੀਂਦਾਰ:-ਓਹ ਗੰਦਾ ਕੰਮੀ ਜੁ ਹੋਇਆ।

ਸੁਕਰਾਤ:-ਕੀ ਜੇ ਓਹ ਤੁਹਾਨੂੰ ਹੱਥ ਲਾਏਗਾ ਤਾਂ ਤੁਸੀ ਭਿੱਟ ਜਾਓਗੇ?

ਜ਼ਿਮੀਂਦਾਰ:-ਕਿਉਂ ਨਾਂ?

ਸੁਕਰਾਤ:-ਤੁਸੀ ਸਾਰੇ ਏਸੇ ਪਿੰਡ ਦੇ ਜੰਮ ਈ ਓ?

ਜ਼ਿਮੀਂਦਾਰ:-ਤੁਸੀ ਏਹੋ ਜਹੀਆਂ , ਘੋਖਾਂ ਕਿਉਂ ਘੋਖਦੇ ਓ? ਤੁਸੀ ਏਹਨਾਂ ਵਿੱਚੋਂ ਕੱਢਣਾ ਕੀ ਏ?

ਸੁਕਰਾਤ:-ਤੁਹਾਨੂੰ ਕੀ, ਮੈਂ ਕੀ ਕੱਢਣਾ ਏਂ, ਮੈਂ ਬੁੱਢਾ ਜੁ ਹੋਇਆ, ਕਦੀ ਕਦੀ ਮੇਰਾ ਮਨ ਖਿੰਡ ਜਾਂਦਾ ਹੈ।

ਜ਼ਿਮੀਂਦਾਰ:-ਜੀ, ਅਸੀ ਸਾਰੇ ਏਸੇ ਪਿੰਡ ਈ ਜੰਮੇ ਸਾਂ।

ਸੁਕਰਾਤ:-ਜਦ ਤੁਹਾਡੇ ਕੋਈ ਬਾਲ ਕੁੜੀ ਹੋਣਾ ਹੁੰਦਾ ਏ ਤਾਂ ਤੁਸੀ ਕੋਈ ਸਿਆਣੀ ਤੀਵੀਂ ਸੱਦ ਘੱਲਦੇ ਓ?

ਜ਼ਿਮੀਂਦਾਰ:-ਜੀ ਹਾਂ, ਸਾਡੇ ਪਿੰਡ ਇੱਕ ਦਾਈ ਏ।

ਸੁਕਰਾਤ:-ਤਾਂ ਓਹ ਕਿਸੇ ਜ਼ਿਮੀਂਦਾਰ ਦੇ ਘਰੋਂ ਹੋਵੇਗੀ?