ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਜ਼ਿਮੀਂਦਾਰ:-ਜੀ ਹਾਂ।

ਸਕਰਾਤ:-ਤਾਂ ਏਸ ਸਾਰੀ ਗੱਲ ਤੋਂ ਸਾਬਤ ਹੋਇਆ ਕਿ ਤੁਸੀਂ ਪਿੰਡ ਦੇ ਗੰਦ ਤੇ ਕੂੜੇ ਦਾ ਕੁਝ ਨੀ ਕੁਝ ਹਿੱਸਾ ਰੋਜ਼ ਖਾਂਦੇ ਹੋ?

ਜ਼ਿਮੀਂਦਾਰ:-ਜੀ ਗੱਲ ਤਾਂ ਏਹਾ ਹੀ ਜਾਪਦੀ ਏ।

ਸੁਕਰਾਤ:-ਤੇ ਤੁਸੀ ਪਾਣੀ ਨਾਲ ਵੀ ਪੀ ਜਾਂਦੇ ਹੋ?

ਜ਼ਿਮੀਂਦਾਰ:-ਜੀ ਦਿਸਦਾ ਤਾਂ ਇਹੋ ਈ ਏ।

ਸੁਕਰਾਤ:-ਹਵਾ ਦੀ ਰਾਹੀਂ ਸਾਹ ਨਾਲ ਅੰਦਰ ਲੈ ਜਾਂਦੇ ਹੋ?

ਜ਼ਿਮੀਂਦਾਰ:-ਜੀ ਹਾਂ।

ਸੁਕਰਾਤ:-ਫੇਰ ਤਾਂ ਤੁਸੀ ਰੋਜ਼ ਜੋ ਖਾਂਦੇ ਪੀਂਦੇ ਤੇ ਸਾਹ ਨਾਲ ਆਪਣੇ ਅੰਦਰ ਲੈ ਜਾਂਦੇ ਓ, ਉਸ ਨਾਲ ਭਿੱਟਦੇ ਰਹਿੰਦੇ ਹੋ, ਚਮਿਆਰਾਂ ਦਾ ਤਾਂ ਤੁਹਾਨੂੰ ਐਵੇਂ ਫਿਕਰ ਪਿਆ ਹੋਇਆ ਏ। ਜ਼ਾਤ ਦਾ ਗੁਮਾਨ ਕਰਨ ਤੇ ਚਮਿਆਰਾਂ ਨੂੰ ਅਛੂਤ ਆਖਣ ਤੋਂ ਪਹਿਲਾਂ ਕੀ ਇਹ ਗੱਲ ਚੰਗੀ ਨਹੀਂ ਕਿ ਤੁਸੀਂ ਪਿੰਡੋਂ ਬਾਹਰ ਡੂੰਘੇ ਟੋਏ ਪੁੱਟ ਕੇ ਓਹਨਾਂ ਵਿੱਚ ਪਿੰਡ ਦਾ ਸਾਰਾ ਗੰਦ, ਕੂੜਾ ਤੇ ਆਪਣੀ ਰੂੜੀ ਦੱਬ ਕੇ ਰੱਖੋ, ਤੇ ਇਹ ਗੱਲ ਜ਼ਰੂਰ ਕਰਾਕੇ ਛੱਡੋ ਕਿ ਕੋਈ ਮਨੁੱਖ ਭਾਵੇਂ ਉਹ ਆਦਮੀ ਜ਼ਨਾਨੀ ਜਾਂ ਮੁੰਡਾ