ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮ )

ਹੋਵੇ, ਓਹ ਓਹਨਾਂ ਟੋਇਆਂ ਤੇ ਜਾਕੇ ਟੱਟੀ ਬੈਠਿਆ ਕਰੇ, ਤੇ ਆਪਣੀਆਂ ਸੁਸਤ ਗੰਦੀਆਂ ਤੇ ਬੇਪਰਵਾਹ ਰਹਿਣ ਦੀਆਂ ਵਾਦੀਆਂ ਨਾਲ ਸਾਰੇ ਪਿੰਡ ਨੂੰ ਗੰਦਾ ਨ ਕਰੇ, ਤੇ ਤੁਸੀਂ ਆਪ ਵੀ ਨ ਭਿੱਟੋ ਜਿਸ ਤਰਾਂ ਹੁਣ ਭਿਟਦੇ ਹੋ!

ਜ਼ਿਮੀਂਦਾਰ:-ਹੱਛਾ ਜੀ, ਅਸੀ ਕੁਝ ਉਪਰਾਲਾ ਕਰਾਂਗੇ, ਪਰ ਸਦੀਆਂ ਦੇ ਪਏ ਹੋਏ ਰਵਾਜਾਂ ਨੂੰ ਹਟਾਉਣਾ ਵੀ ਡਾਢਾ ਔਖਾ ਕੰਮ ਏ।

--

ਗਹਿਣਾ ਤੇ ਜ਼ਨਾਨੀਆਂ ਦਾ
ਠੀਕ ਦਰਜਾ

ਜਦ ਸੁਕਰਾਤ ਤੇ ਪਿੰਡ ਦੇ ਸਿਆਣੇ ਬੈਠਕੇ ਆਪੋ ਵਿੱਚ ਦੀ ਗੱਲਾਂ ਬਾਤਾਂ ਕਰਦੇ ਸਨ ਤਾਂ ਉਹਨਾਂ ਕੋਲੋਂ ਦੀ ਕੁਝ , ਤੀਵੀਆਂ ਲੰਮੀਆ। ਇੱਕ ਤਾਂ ਪਾਣੀ ਲਈ ਜਾਂਦੀ ਸੀ ਤੇ ਦੂਜੀ ਡੰਗਰਾਂ ਲਈ ਪੱਠੇ। ਉਹਨਾਂ ਨੇ ਚਾਂਦੀ ਦੇ ਬਹੁਤ ਸਾਰੇ ਗਹਿਣੇ ਪਾਏ ਹੋਏ ਸਨ ਤੇ ਕੁਝ ਸੋਨੇ ਦੇ ਵੀ ।

ਉਹਨਾਂ ਨੂੰ ਵੇਖਕੇ ਸੁਕਰਾਤ ਆਖਣ ਲੱਗਾ:-ਚੌਧਰੀਓ! ਮੈਂ ਤੁਹਾਡੇ ਨਾਲ ਗਹਿਣਿਆਂ ਦੀ ਬਾਬਤ ਗੱਲ ਬਾਤ ਕਰਨੀ ਚਾਹੁੰਦਾ ਹਾਂ। ਮੈਂ ਕੁਝ ਭੋਂਦਲ ਗਿਆ