ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੯ )

ਹਾਂ ਤੇ ਮੈਨੂੰ ਕੁਝ ਸਮਝ ਨਹੀਂ ਪੈਂਦੀ।'

ਜ਼ਿਮੀਂਦਾਰ:-ਜੀ ਤੁਹਾਨੂੰ ਕੀ ਔਕੜ ਬਣੀ ਏ?

ਸੁਕਰਾਤ:-ਤੁਹਾਡੀਆਂ ਜ਼ਨਾਨੀਆਂ ਗਹਿਣੇ ਕਿਉਂ ਪਾਂਦੀਆਂ ਨੇ?

ਜ਼ਿਮੀਂਦਾਰ:-ਤੁਸੀ ਇਹ ਕੀ ਪੁੱਛਦੇ ਓ? ਅਸੀਂ ਸਾਰੇ ਕੁਝ ਨਾ ਕੁਝ ਪਾਂਦੇ ਹਾਂ, ਅਸੀ ਆਪ ਵੀ ਤੇ ਨਾਲੇ ਸਾਡੇ ਮੁੰਡੇ ਕੁੜੀਆਂ ਵੀ ਪਾਂਦੇ ਨੇ, ਪਰ ਜ਼ਨਾਨੀਆਂ ਚੋਖਾ ਸਾਰਾ ਖਾਂਦੀਆਂ ਨੇ।

ਸੁਕਰਾਤ:-ਤੁਸੀ ਪਾਂਦੇ ਤਾਂ ਹੋ, ਪਰ ਕਿਉਂ?

ਜ਼ਿਮੀਂਦਾਰ:-ਅਸੀ ਤਾਂ ਇਹ ਸਮਝਦੇ ਹਾਂ ਕਿ ਕਈ ਗੱਲਾਂ ਕਰਕੇ ਏਸਦਾ ਰਵਾਜ ਪਿਆ ਹੋਇਆ ਏ ਤੇ ਨਾਲੇ ਇਹ ਸੋਹਣਾ ਲੱਗਦਾ ਏ। ਸਾਨੂੰ ਤੇ ਜਨਾਨੀਆਂ ਨੂੰ ਭਾਉਂਦਾ ਹੈ।

ਸੁਕਰਾਤ:-ਤੁਹਾਨੂੰ ਏਸ ਲਈ ਚੰਗਾ ਲੱਗਦਾ ਏ ਕਿ ਇਸ ਦਾ ਰਵਾਜ ਹੈ ਤੇ ਜੇ ਤੁਸੀਂ ਰਵਾਜ ਦੇ ਮਗਰ ਨ ਲੱਗੋ ਤਾਂ ਤੁਹਾਨੂੰ ਲੋਕੀ ਭੈੜਾ ਆਖਣਗੇ, ਪਰ ਮੇਰਾ ਖ਼ਿਆਲ ਹੈ ਕਿ ਜਿਸ ਗੱਲ ਦਾ ਰਵਾਜ ਹੋਵੇ, ਏਹ ਜ਼ਰੂਰੀ ਨਹੀਂ ਕਿ ਉਹ ਠੀਕ ਹੋਵੇ?

ਜ਼ਿਮੀਂਦਾਰ:-ਜੀ ਕਿਓਂ ਨਹੀਂ।

ਸੁਕਰਾਤ:-ਹੱਛਾ ਹੁਣ ਤੁਸੀਂ ਦੱਸੋ, ਜੇ ਕੋਈ