ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੦ )

ਆਦਮੀ ਚੋਰੀ ਕਰਨ ਦਾ ਰਵਾਜ ਪਾ ਦੇਵੇ ਤਾਂ ਤੁਸੀ ਓਸ ਨੂੰ ਠੀਕ ਆਖੋਗੇ?

ਜ਼ਿਮੀਂਦਾਰ:-ਜੀ ਕਦੀ ਨਹੀਂ।

ਸੁਕਰਾਤ:-ਤਾਂ ਫੇਰ ਰਵਾਜ ਹੋਣ ਕਰਕੇ ਕੋਈ ਕੰਮ ਠੀਕ ਨਹੀਂ ਹੋ ਸਕਦਾ।

ਜ਼ਿਮੀਂਦਾਰ:-ਜੀ ਸਾਡਾ ਵੀ ਏਹਾ ਖਿਆਲ ਏ।

ਸੁਕਰਾਤ:-ਤਾਂ ਤੁਸੀ ਰਵਾਜ ਨੂੰ ਛੱਡ ਕੇ ਮੈਨੂੰ ਕੋਈ ਹੋਰ ਚੰਗੀਆਂ ਦਲੀਲਾਂ ਦੇ ਕੇ ਦੱਸੋ ਕਿ ਗਹਿਣਾ ਪਾਣਾ ਕਿਉਂ ਠੀਕ ਹੈ?

ਜ਼ਿਮੀਂਦਾਰ:-ਤਾਂ ਫੇਰ ਅਸੀ ਏਸ ਲਈ ਖਾਂਦੇ ਹਾਂ ਕਿ ਇਹ ਸੋਹਣਾ ਲੱਗਦਾ ਏ।

ਸੁਕਰਾਤ:-ਪਰ ਉਹ ਜ਼ਨਾਨੀਆਂ ਜੇਹੜੀਆਂ ਗਹਿਣੇ ਪਾਈ ਲੰਘ ਗਈਆਂ ਹਨ, ਉਹ ਤਾਂ ਨ੍ਹਾਤੀਆਂ ਹੋਈਆਂ ਵੀ ਨਹੀਂ ਸਨ ਤੇ ਓਹਨਾਂ ਨੇ ਡਾਢੇ ਪੁਰਾਣੇ ਤੇ ਮੈਲੇ ਕੱਪੜੇ ਪਾਏ ਹੋਏ ਸਨ ਤੇ ਔਹ ਵੇਖੋ ਜੇਹੜੇ ਬਾਲ ਔਹ ਪਰੇ ਖੇਡਦੇ ਨੇ ਤੇ ਜਿਨ੍ਹਾਂ ਨੇ ਚਾਂਦੀ ਦੇ ਕੜੇ ਤੇ ਕੜੀਆਂ ਪਾਈਆਂ ਹੋਈਆਂ ਨੇ, ਏਸ ਤਰ੍ਹਾਂ ਮਾਲੂਮ ਹੁੰਦੇ ਨੇ, ਜਿਸ ਤਰਾਂ ਓਹ, ਕਦੇ ਪਾਣੀ ਦੇ ਨੇੜੇ ਗਏ ਈ ਨਹੀਂ ਤੇ ਜੇਹੜੇ ਕੱਪੜੇ ਓਹਨਾਂ ਦੇ ਦੁਆਲੇ ਹਨ, ਓਹ ਵੀ ਲੀਰਾਂ ਹੀ ਵਗਦੀਆਂ ਨੇ।