ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੧ )

ਜ਼ਿਮੀਂਦਾਰ:-ਭਾਵੇਂ ਕੁਝ ਏ, ਗਹਿਣੇ ਨਾਲ ਓਹ ਸੋਹਣੇ ਲਗਦੇ ਨੇ।

ਸੁਕਰਾਤ:-ਇਹ ਕਹੀ ਹਾਸੇ ਦੀ ਗੱਲ ਏ ਕਿ ਤੁਸੀ ਆਪ ਤੇ ਤੁਹਾਡੇ ਟੱਬਰ ਜਾਣ ਬੁੱਝ ਕੇ ਮੈਲੇ ਰਹਿੰਦੇ ਤੇ ਲੀਰਾਂ ਪਾਈ ਫਿਰਦੇ ਓ, ਜਦ ਉਹਨਾਂ ਨੂੰ ਧੋਣ ਤੇ ਤੁਹਾਡਾ ਕੁਝ ਮੁੱਲ ਨਹੀਂ ਲਗਦਾ ਤੇ ਕੱਪੜਿਆਂ ਤੇ ਵੀ ਕੋਈ ਐਡਾ ਖਰਚ ਨਹੀਂ ਹੁੰਦਾ, ਤੇ ਫੇਰ ਏਸ ਆਪਣੇ ਕੁਥਰੇ ਤੇ ਕੋਝੇ ਰਹਿਣ ਨੂੰ ਗਹਿਣਿਆਂ ਨਾਲ ਢੱਕਦੇ ਓ?

ਜ਼ਿਮੀਂਦਾਰ:-ਨਹੀਂ ਜੀ, ਪਰ ਗਹਿਣੇ ਨਾਲ ਉਹ ਬੜੇ ਸੋਹਣੇ ਲੱਗਦੇ ਨੇ।

ਸੁਕਰਾਤ:-(ਉੱਚੀ ਸਾਰੀ ਗੱਸੇ ਨਾਲ) ਰੱਬ ਨੇ ਉਹਨਾਂ ਨੂੰ ਸੋਹਣਿਆਂ ਬਣਾਇਆ ਸੀ ਤੇ ਤੁਸੀਂ ਰੱਬ ਦੀ ਦਾਤ ਨੂੰ ਲੀਰਾਂ, ਗੰਦ ਤੇ ਮੈਲੇ ਨਾਲ ਵਿਗਾੜਦੇ ਹੋ ਤੇ ਫੇਰ ਉਸਨੂੰ ਗਹਿਣੇ ਨਾਲ ਲੁਕਾਉਣ ਦਾ ਯਤਨ ਕਰਦੇ ਹੋ?

ਜ਼ਿਮੀਂਦਾਰ:-ਜੀ ਤੁਸੀਂ ਸਾਨੂੰ ਬੜਾ ਸ਼ਰਮਿੰਦਾ ਕਰਦੇ ਓ।

ਸੁਕਰਾਤ:-ਰੱਬ ਨੇ ਤੁਹਾਡੇ ਕੰਨ ਵਿੱਚ ਸੁਨਣ ਤੇ ਅਕਲ ਸਿੱਖਣ ਲਈ ਇੱਕ ਛੇਕ ਰੱਖਿਆ ਸੀ ਤੇ ਤੁਸੀ