ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੨ )

ਦੂਜੀ ਮੋਰੀ ਕਰਕੇ ਵਿਚ ਮੁਰਕੀਆਂ ਤੇ ਬੀਰਬਲੀਆਂ ਪਾ ਲੈਂਦੇ ਹੋ। ਏਸ ਮੋਰੀ ਥਾਣੀਂ ਸਾਰੀ, ਅਕਲ-ਜੋ ਤੁਸੀ ਦੂਜੀ ਮੋਰੀ ਨਾਲ ਸਿੱਖਦੇ ਹੋ-ਨਿਕਲ ਜਾਂਦੀ ਹੈ।

ਜ਼ਿਮੀਂਦਾਰ:-ਜੀ ਤੁਸੀ ਸਾਨੂੰ ਮਖੌਲ ਨ ਕਰੋ ਅਸੀ ਯਤਨ ਕਰਕੇ ਆਪਣਾ ਸੁਧਾਰ ਕਰ ਲਵਾਂਗੇ।

ਸੁਕਰਾਤ:-ਜਿੰਨਾ ਤੁਸੀ ਏਸ ਭੇੜੇ ਔਤਰੇ ਗਹਿਣੇ ਨੂੰ ਪਾਂਦੇ ਹੋ, ਓਨਾ ਹੀ ਇਹ ਘਸਦਾ ਹੈ।

ਜ਼ਿਮੀਂਦਾਰ:-ਠੀਕ ਏ ਜੀ।

ਸੁਕਰਾਤ:-ਤੇ ਜਿੰਨਾ ਵਧੇਰਾ ਜ਼ਨਾਨੀਆਂ ਪਾਉਂਦੀਆਂ ਨੇ, ਓਨਾ ਈ ਇੱਕ ਦੂਜੇ ਨੂੰ ਵੇਖ ਵੇਖਕੇ ਸੜਦੀਆਂ ਤੇ ਮਰਦਾਂ ਨੂੰ ਤੰਗ ਕਰਦੀਆਂ ਨੇ।

ਜ਼ਿਮੀਂਦਾਰ:-ਜੀ ਇਹ ਗੱਲ ਤਾਂ ਤੁਸੀ ਸੱਚ ਆਖੀ ਜੇ।

ਸੁਕਰਾਤ:-ਤਾਂ ਫੇਰ ਜਿੰਨਾ ਘੱਟ ਗਹਿਣਾ ਪਾਇਆ ਜਾਏ ਓਨਾ ਹੀ ਸਭ ਗੱਲੇ ਚੰਗਾ ਹੈ।

ਜ਼ਿਮੀਂਦਾਰ:-ਹਾਂ ਜੀ ਠੀਕ ਏ।

ਸੁਕਰਾਤ:-ਤਾਂ ਫੇਰ ਜਿੰਨੇ ਬੇਅਕਲੀ ਦੇ ਕੰਮ ਤੁਸੀ ਕਰਦੇ ਓ, ਓਹਨਾਂ ਸਾਰਿਆਂ ਨਾਲੋਂ ਵੱਡਾ ਬੇਅਕਲੀ ਦਾ ਕੰਮ ਇਹ ਹੈ ਕਿ ਤੁਸੀਂ ਜ਼ਨਾਨੀਆਂ ਨੂੰ ਇਹ ਸੋਹਣੇ ਸੋਹਣੇ ਗਹਿਣੇ ਰੋਜ਼ ਦੇ ਘਰ ਬਾਹਰ ਕੰਮ