ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੬ )

ਸੁਕਰਾਤ:-ਤਾਂ ਤੁਸੀ ਜੇਹੜਾ ਪੈਸਾ ਗਹਿਣਿਆਂ ਤੇ ਅਜਾਈਂ ਗੁਆਂਦੇ ਹੋ, ਓਸ ਦਾ ਦੋਸ਼ ਜ਼ਨਾਨੀਆਂ ਨੂੰ ਨ ਦਿਓ।

ਜ਼ਿਮੀਂਦਾਰ:-ਜੀ ਅਸੀਂ ਅਜਾਈਂ ਕਿਸ ਤਰ੍ਹਾਂ ਗੁਆਂਦੇ ਹਾਂ? ਗਹਿਣਾ ਤੇ ਸਾਡੇ ਘਰ ਰਹਿੰਦਾ ਏ ਤੇ ਇਹ ਵਡਮੁੱਲੀ ਸ਼ੈ ਏ।

ਸੁਕਰਾਤ:-ਹੱਛਾ ਦੱਸੋ ਜੇ ਤੁਸੀ ਸੌ ਰੁਪੈ ਦੀ ਟੂਮ ਘੜਾਓ ਤੇ ਮਗਰੋਂ ਵੇਚਣ ਜਾਓ ਤਾਂ ਕੀ ਵੱਟਦੇ ਓ?

ਜ਼ਿਮੀਂਦਾਰ:-ਜੀ ਜੇ ਸੁਨਿਆਰਾ ਕੋਈ ਧਰਮ ਅਮਾਨ ਵਾਲਾ ਹੋਇਆ ਤਾਂ ਅੱਸੀ ਰੁਪੈ, ਨਹੀਂ ਤਾਂ ਸੱਠ ਸੱਤਰ।

ਸੁਕਰਾਤ:-ਜੇ ਦਸ ਵਰ੍ਹੇ ਹੰਢਾ ਕੇ ਵੇਚਣ ਜਾਓ ਤਾਂ ਫੇਰ ਕੋਈ ਵੀਹ ਕੁ ਵੱਟੇ ਜਾਂਦੇ ਹੋਣਗੇ?

ਜ਼ਿਮੀਂਦਾਰ:-ਜੀ ਹਾਂ।

ਸੁਕਰਾਤ:-ਰੱਬ ਨਾ ਕਰੇ ਜੇ ਕਦੀ ਰਾਤੀਂ ਚੋਰ ਪੈ ਜਾਣ ਤਾਂ ਫੇਰ ਬੱਸ ਗਿਆ?

ਜ਼ਿਮੀਂਦਾਰ:-ਜੀ ਸੱਚ ਏ ।

ਸੁਕਰਾਤ:-ਜੇ ਤੁਹਾਡੇ ਕੋਲ ਚੋਖਾ ਸਾਰਾ ਗਹਿਣਾ ਹੋਵੇ ਤਾਂ ਚੋਰਾਂ ਤੋਂ ਡਰਦਿਆਂ ਤੁਹਾਨੂੰ ਰਾਤੀਂ ਨੀਂਦਰ ਵੀ ਨਹੀਂ ਪੈਂਦੀ ਹੋਣੀ ? ਘਰ ਵਿੱਚ ਚੋਰਾਂ ਤੋਂ