ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੲ )

ਨਹੀਂ ਸਗੋਂ ਓਹਨਾਂ ਨੇ ਹੱਥੀਂ ਕਰਕੇ ਏਹ ਗੱਲ ਵਿਖਾ ਦਿੱਤੀ ਹੈ ਕਿ ਜੋ ਕੁਝ ਓਹ ਆਖਦੇ ਨੇ, ਓਹ ਹਰ ਇੱਕ ਜ਼ਿਮੀਂਦਾਰ ਕਰ ਸਕਦਾ ਹੈ। ਮੈਂ ਏਹ ਵੇਖਕੇ ਬੜਾ ਖੁਸ਼ ਹਾਂ ਕਿ ਹਿੰਦੁਸਤਾਨ ਦਿਆਂ ਹੋਰਨਾਂ ਹਿੱਸਿਆਂ ਵਿੱਚ ਪਹਿਲਾਂ ਹੀ ਲੋਕ ਉਸਦੀ ਵੇਖਾ ਵੇਖੀ ਇਸਦੇ ਮਗਰ ਲੱਗ ਪਏ ਨੇ, ਕਈ ਥਾਈਂ ਤਾਂ ਇਸ ਕੰਮ ਨੂੰ ਜ਼ਮੀਨਾਂ ਵਾਲੇ ਆਪ ਕਰਦੇ ਨੇ ਤੇ ਕਈ ਥਾਈਂ ਕੋਉਪਰੇਟਿਵ ਸੁਸਾਇਟੀਆਂ ਜਾਂ ਹੋਰ ਸਭਾਂ ਏਹ ਕੰਮ ਕਰਦੀਆਂ ਨੇ। ਮੈਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਜੇ ਕਦੀ ਅਸੀਂ ਇੱਕ ਵਾਰੀ ਖੇਤੀ ਬਾੜੀ ਕਰਨ ਕਾਲੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਸਮਝਾ ਦਈਏ ਕਿ ਓਹਨਾਂ ਦੀ ਖੁਸ਼ੀ ਤੇ ਖੁਸ਼ਹਾਲੀ ਦੀ ਕੁੰਜੀ ਉਨ੍ਹਾਂ ਦੇ ਆਪਣੇ ਹੱਥ ਵਿੱਚ ਹੈ ਤਾਂ ਏਹ ਹਿੰਦੁਸਤਾਨੀ ਜੀਵਨ ਦੇ ਸੁਧਾਰ ਵਿੱਚ ਇੱਕ ਬੜਾ ਤਕੜਾ ਕਦਮ ਅਗਾਂਹ ਨੂੰ ਚੁੱਕਿਆ ਜਾਏਗਾ।

ਬ੍ਰੇਨ ਸਾਹਿਬ ਦੀ ਏਹ ਕਤਾਬ ਏਸ ਪਾਸੇ ਕੰਮ ਕਰਨ ਲਈ ਇੱਕ ਸਾਫ਼ ਤੇ ਜ਼ਰੂਰੀ ਅਗਵਾਈ ਕਰਦੀ ਹੈ ਤੇ ਮੈਂ ਪੂਰੇ ਨਿਸ਼ਚੇ ਨਾਲ ਸਫ਼ਾਰਸ਼ ਕਰਦਾ ਹਾਂ ਕਿ ਜਿਨ੍ਹਾਂ ਦੇ ਅੰਦਰ ਹਿੰਦੁਸਤਾਨੀ ਜ਼ਿਮੀਂਦਾਰਾਂ ਦਾ ਸੁਧਾਰ ਕਰਨ ਦਾ ਸ਼ੋਂਕ, ਪ੍ਰੇਮ ਤੇ ਚਾ ਹੈ, ਓਹ ਇਸ ਕਤਾਬ ਤੋਂ ਪੂਰਾ ਪੂਰਾ ਲਾਹਾ ਲੈਣ।

੧੧ ਜਨਵਰੀ ੧੯੨੯]

ਅਰਵਿਨ