ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਮਿਕਾ!

ਸੁਕਰਾਤ ਇੱਕ ਬੜਾ ਉਜੱਡ ਜਿਹਾ ਬੁੱਢਾ ਆਦਮੀ ਹੈ, ਪਰ ਲੋਕੀ ਜਾਣਦੇ ਨੇ ਕਿ ਉਹ ਨੇਕ ਹੈ ਤੇ ਉਸ ਦੀ ਨੀਤ ਚੰਗੀ ਏ ਤੇ ਉਸ ਦੀਆਂ ਸਿੱਧੀਆਂ ਸਾਦੀਆਂ ਗੱਲਾਂ ਭਾਵੇਂ ਦਿੱਸਣ ਤੇ ਸੁਨਣ ਨੂੰ ਖੋਹਰੀਆਂ ਲਗਦੀਆਂ ਨੇ, ਪਰ ਉਹ ਹੈਨ ਸੱਚੀਆਂ, ਏਸ ਲਈ ਲੋਕੀ ਉਸ ਨਾਲ ਨਿਰਬਾਹ ਕਰ ਲੈਂਦੇ ਨੇ, ਭਾਵੇਂ ਉਸਦੀ ਦਾਹੜੀ ਚਿੱਟੀ ਏ ਤੇ ਉਸਦੀ ਸ਼ਕਲ ਵੀ ਬੜੀ ਇਤਬਾਰੀ ਹੈ, ਲੋਕੀ ਜੇ ਉਸਨੂੰ ਮਾਰ ਕੁਟਾਈ ਨ ਕਰਦੇ ਤੇ ਗੱਲ੍ਹਾਂ ਨਾ ਕੱਢਦੇ ਤਾਂ ਪਿੰਡੋਂ ਤਾਂ ਜ਼ਰੂਰ ਹੀ ਬਾਹਰ ਕੱਢ ਦੇਂਦੇ।

ਸਾਨੂੰ ਸਾਰਿਆਂ ਨੂੰ ਸੁਕਰਾਤ ਦੇ, ਕੋਰੜੇ ਦੀ ਲੋੜ ਹੈ, ਤਾਂ ਜੋ ਉਹ ਸਾਨੂੰ ਹਲੂਣਾ ਦੇਵੇ ਤੇ ਨਰੋਲ ਸੱਚੀਆਂ ਆਖੇ। ਜਿਸ ਤਰ੍ਹਾਂ ਪਿੰਡ ਦਾ ਇੱਕ ਮੁੰਡਾ ਮਿੱਟੀ ਨਾਲ ਗਲੇਫਿਆ ਹੁੰਦਾ ਹੈ, ਓਸੇ ਤਰ੍ਹਾਂ ਅਸੀ ਪਖੰਡ ਤੇ ਮਕਰ ਨਾਲ ਭਰੇ ਹੋਏ ਹਾਂ ਤੇ ਆਪਣੇ ਦੋਸ਼ਾਂ ਤੇ ਔਗੁਣਾਂ ਤੇ ਅਣਮੇਲ ਗੱਲਾਂ ਨੂੰ ਪੋਲੀਆਂ ਪੋਲੀਆਂ ਗੱਲਾਂ ਤੇ ਖਚਰਊ ਨਾਲ ਇਸ ਤਰਾਂ ਕੱਜਦੇ ਹਾਂ, ਜਿਸ ਤਰ੍ਹਾਂ ਇੱਕ ਪੇਂਡੂ ਆਪਣੇ ਬਾਲਾਂ ਦੀ ਮੈਲ ਤੇ ਰੋਗ ਨੂੰ ਗਹਿਣੇ ਨਾਲ ਛੁਪਾਂਦਾ ਹੈ। ਸੁਕਰਾਤ ਏਹਾ ਜੇਹੀ ਗੱਲ ਕਦੀ ਨਾ ਸਹਾਰੇਗਾ। ਉਹ ਸਭ ਦਾ ਪਾਜ ਜ਼ਰੂਰ ਉਘੇੜੇਗਾ ਤੇ ਕਾਣੇ ਨੂੰ ਕਾਣਾ ਹੀ ਆਖੇਗਾ। ਉਸ ਨੂੰ ਇਸ ਗੱਲ ਲਈ ਲੱਕ ਬੰਨ੍ਹ ਲਿਆ