ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਨਨਕਾਣਾ ਨਨਕਾਣਾ ਧੁਰਾ ਧਰਤੀ ਦਾ ਨਨਕਾਣਾ ਸੂਰਜ ਬ੍ਰਹਿਮੰਡ ਦਾ ਕੁੱਖ ਸ਼ਬਦ ਦੀ ਨਨਕਾਣਾ ਹੈ ਨਨਕਾਣਾ ਮੰਜ਼ਿਲ ਹੈ ਕੁੱਲ ਰਾਹਵਾਂ ਦੀ ਨਨਕਾਣਾ ਘਰ ਦਾ ਰਾਹ ਹੈ ਏਥੇ ਰਿਜ਼ਕ ਦਾ ਖੇਤ ਸਦਾ ਹੀ ਹਰਿਆ ਰਹਿੰਦਾ ਬਿਰਛਾਂ ਦੀ ਛਾਂ ਖੜ੍ਹੋਤੀ ਇੱਕੋ ਥਾਵੇਂ ਏਥੇ ਹਰ ਪਲ ਰਾਤ ਚਾਨਣੀ ਅਮ੍ਰਿਤ ਵੇਲਾ ਪਹਿਰ ਰਾਤ ਦਾ ਨਿਤ ਗਿਆਨ ਦੀ ਅੱਖ ਖੁੱਲ੍ਹਦੀ ਹੈ ਏਥੇ ਰਬਾਬ ਵਜਾਏਂ ਮਰਦਾਨਾ ਬਾਬਾ ਧੁਰ ਕੀ ਬਾਣੀ ਸੰਗਤ ਕਰਦਾ ਸੁਣਿਐਂ ਏਥੇ ਕਿਸੇ ਨੂੰ ਪੋਹ ਨਈਂ ਸਕਦਾ ਕਾਲ਼ ਇਹ ਨਨਕਾਣਾ ਹੈ ੨੯