ਸਮੱਗਰੀ 'ਤੇ ਜਾਓ

ਪੰਨਾ:ਪੈਂਤੀ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਬਾ ਨਾਨਕ ਤੇ ਬਾਬਾ ਮਰਦਾਨਾ ਬਾਬੇ ਦੀ ਬਾਣੀ ਮਰਦਾਨਾ ਗਾਵੈ ਬਾਬਾ ਅਪਣਾ ਉੱਚਰਿਆ ਆਪ ਸੁਣੇ ਹੈ ਜੋੜੀ ਖੂਬ ਸੁਹਾਵੈ ਬਾਬਾ ਤੇ ਮਰਦਾਨਾ ਏਕ ਰਬਾਬ ਬਜਾਵੈ ॥ ਦੂਜਾ ਅਨਹਦ ਬਾਜਾ ਮਾਈ ਭਾਈ ਤੇ ਲਾਲੋ ਬੈਠੇ ਪੜ੍ਹਿਓਂ ਹੋਰ ਪਰਿਓਂ ਉਸ ਧਰਤੀ ਉੱਤੋਂ ਕੌਣ ਫ਼ਰਿਸ਼ਤੇ ਉਤਰੇ ਇਸ ਧਰਤੀ ਦੇ ਉੱਤੇ ਜਿਨਕੇ ਕੰਨੀਂ ਰਿਸਦੀ ਬਾਣੀ ਛਾਂ ਟਿਕੀ ਮਨ ਟਿਕਿਆ ਟਿਕ ਗੇ ਗਰਦਿਸ਼ ਕਰਦੇ ਖੰਡ ਨਛੱਤਰ ਰੱਬ ਜੀ ਰੁਕ ਕੇ ਅਪਣੀ ਮਹਿਮਾ ਸੁਣਦੇ ਹੱਥ ਮਿਹਰ ਦਾ ਰੱਖਿਆ ਬਾਬੇ ਦੇ ਸਿਰ ਉੱਤੇ ਹੈਂ! ਬਾਬਾ ਜੀ ਮਰਦਾਨੇ ਨਾ’ ਗਾਵਣ ਲੱਗੇ ਹਨ ਮਰਦਾਨਾ ਜੀ ਬਾਬੇ ਵਲ ਤੱਕ ਕੇ ਮੁਸਕਾਏ ਹਨ ੩੧