ਸਮੱਗਰੀ 'ਤੇ ਜਾਓ

ਪੰਨਾ:ਪੈਂਤੀ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਿਖਣਸਰ ਸਾਬੋ ਕੀ ਤਲਵੰਡੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸੰਗਤੀਏ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਪਾਵਨ ਗ੍ਰੰਥ ਦੀਆਂ ਬੀੜਾਂ ਲਿਖਣ ਦੀ ਸੇਵਾ ਕਰਦੇ ਸਨ। ਰਵਾਇਤ ਹੈ ਕਿ ਗੁਰੂ ਜੀ ਨੇ ਭਾਈ ਮਨੀ ਸਿੰਘ ਦੀ ਲਿਖਣੀ ਤੇ ਮਸ (ਸਿਆਹੀ) ਜਲ ਪਰਵਾਹ ਕਰ ਦਿੱਤੀ ਸੀ ਕਿ ਇਸ ਗੁਰੂ ਕੀ ਕਾਸ਼ੀ ਵਿਦਿਆ ਦੀ ਟਕਸਾਲ ਵਿਚ ਲੇਖਕ ਗੁਣੀ ਕਵੀੰਦਰ ਗਿਆਨੀ ਪੈਦਾ ਹੋਣਗੇ; ਇਥੋਂ ਗਿਆਨ ਦੀ ਨਦੀ ਵਗੇਗੀ। - ਲਿਖਣਸਰ ਗੁਰਦੁਆਰੇ ਵਿਚ ਸੰਗਤਾਂ ਪੈਂਤੀ ਅੱਖਰੀ ਨੂੰ ਮੱਥਾ ਟੇਕਦੀਆਂ ਗਿਆਨ-ਧਿਆਨ ਦਾ ਵਰ ਮੰਗਦੀਆਂ ਹਨ। ਪਹਿਲਾਂ ਗੁਰਦੁਆਰੇ ਅੱਗੇ ਪਈ ਰੇਤ ਵਿਚ ਮਾਵਾਂ ਅਪਣੇ ਬੱਚਿਆਂ ਕੋਲੋਂ ਪੰਜਾਬੀ ਦੇ ਪ੍ਰਥਮ ਅੱਖਰ ਦਾ ਪੂਰਨਾ ਪਵਾਉਂਦੀਆਂ ਹੁੰਦੀਆਂ ਸਨ। ਹੁਣ ਹਰ ਪਾਸੇ ਪੱਥਰ ਹੀ ਪੱਥਰ ਹੈ। ਇਹ ਥਾਂ ਕਾਸ਼ੀ ਗੁਰੂ ਕੀ ਵਿਦਿਆ ਦੀ ਟਕਸਾਲ। ਪੱਬਾਂ ਭਾਰ ਉਡੀਕਦੀ ਬਹੁੜੇਗਾ ਲਜਪਾਲ ॥ ਸੰਗਤਾਂ ਸਰ ਨਿਵਾਂਦੀਆਂ, ਪੈਂਤੀ ਰੱਬ ਸਰੂਪ ਚਾਨਣ ਚਸ਼ਮੇ ਫੁੱਟ ਰਹੇ, ਔਖਰ ਅਰਥ ਅਨੂਪ॥ ਕੌਤਕ ਕਦੇ ਨ ਮੁੱਕਦੇ, ਨਾ ਬਣਦੇ ਇਤਿਹਾਸ। ਸੱਚਾ ਬਣਦਾ ਜਾਂਵਦਾ ਸੁਪਨੇ ਦਾ ਮਿਥਿਹਾਸ॥ ਕੂੜ ਹਨੇਰੀ ਵਗ ਰਹੀ, ਦਿਨੇ ਪਈ ਹੈ ਰਾਤ। ਮੇਲੇ ਉੜਦੀ ਧੂੜ ਚੋਂ ਸੱਜਣ ਪਾਵਣ ਝਾਤ॥ ਸਭ ਕੁਝ ਹੋਈ ਜਾਂਵਦਾ, ਇਸ ਵੇਲੇ ਇਸ ਬਿੰਦ। ਪੰਜ ਸਦੀਆਂ ਦਾ ਫ਼ਾਸਲਾ ਸਿਮਟੇ ਇੱਕੋ ਬਿੰਦ॥