ਸਮੱਗਰੀ 'ਤੇ ਜਾਓ

ਪੰਨਾ:ਪੈਂਤੀ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਲਗੀਧਰ ਬਿਰਾਜਦੇ ਲਿਖਣਸਰ ਦੀ ਝੀਲ। ਪਾਂਦੇ ਅੱਖਰ ਪਹਿਲੜਾ, ਭਰ ਕੇ ਮਸਿ ਅਨੀਲੁ॥ ਘੜ ਘੜ ਕਲਮਾਂ ਸੁੱਟਦੇ, ਕਰਦੇ ਜਲ ਪਰਵਾਹੁ॥ ਨਾਮ 'ਸ਼ਨਾਨ ਕਰੇਂਦੀਆਂ, ਕਰਸਨ ਵਾਹੁ ਵਾਹੁ॥ ਸਾਧ ਜਨ ਪਏ ਪੁੱਛਦੇ, ਹੁੰਦੇ ਬਹੁਤ ਹਰਾਨ। ਅੱਗੋਂ ਆਖਣ ਸਤਿਗੁਰੂ: ਇਹ ਬੀਜਕ ਗਿਆਨ ਧਿਆਨੁ॥ ਤਿਨ ਕੇ ਕਾਰਨ ਕਲਮ ਗਢ, ਚੇਤ ਪ੍ਰਗਟ ਹਮ ਤਾਰ ਸਿਖ ਸਖਾ ਇਤ ਪੜੇਂਗੇ, ਹਮਰੇ ਕਈ ਹਜਾਰ ॥ ਦੀਪ ਮਨੀ ਸਿੰਘ ਭਾਈ ਜੀ ਮੋਤੀ ਖ਼ੁਸ਼ਨਵੀਸ। ਲਿਖੇ ਹੋਏ ਨੂੰ ਲੇਖਦੇ, ਕੈਸੇ ਖੁਸ਼ਨਸੀਬ ਏਸ ਕਲਮ ਦੀ ਨੋਕ ਹੈ, ਤਿੱਖੀ ਖੰਡਿਓਂ ਧਾਰ। ਡਾਢਾ ਬਿਖੜਾ ਪਾਵਣਾ ਇਸ ਲਿਖਣੀ ਦਾ ਸਾਰ॥ ਬੰਦ ਬੰਦ ਕਟਵਾਵਣਾ ਕਦੇ ਨਾ ਕਰਨਾ ਸੀਅ ਸਿਰ ਤਲੀ ਪਰ ਰੱਖਣਾ, ਗੁਰਾਂ ਨੇ ਦੱਸਿਆ ਸੀ॥ ਹੱਥ ਬੰਨ੍ਹ ਕੇ ਮੈਂ ਖੜ੍ਹਾ ਮਨ ਵਿਚ ਲੈ ਫ਼ਰਿਆਦ। ਕਦ ਮੈਨੂੰ ਵੀ ਮਿਲੇਗਾ ਕਲਮ ਦਾ ਪ੍ਰਸਾਦ ਕੌਲ ਨਿਭਾਵਾਂ ਕਲਮ ਦਾ, ਮਨ ਵਿਚ ਬਲ਼ਦੀ ਸਾਂਗ। ਏਸ ਕਲਮ ਦੀ ਪ੍ਰੀਤ ਹੈ, ਮੁਕਤੀ ਦੀ ਨਾ ਤਾਂਘ ਕਾਗਤ ਮਿੱਟੀ, ਕੰਬਦੀ ਉਂਗਲ਼, ਅੱਖਰ ਏਕਮਕਾਰ। ਸਿੱਖਾਂ, ਭੱਲਾਂ, ਮੁੜ ਲਿਖਾਂ; ਜਨਮ ਲਵਾਂ ਕਈ ਵਾਰ॥ 4 ਗੁਰਵਿਲਾਸ ਪਾਤਸਾਹੀ ੧੦ ੪੧