ਇਹ ਵਰਕਾ ਤਸਦੀਕ ਕੀਤਾ ਗਿਆ ਏ
੪੯
ਬੀਬੀ ਲਤਾ ਮੰਗੇਸ਼ਕਰ ਬਾਬੇ ਦਾ ਸ਼ਬਦ ਭਿੰਨੀ ਰੈਨੜੀਏ... ਗਾ ਰਹੀ
ਇਹ ਮੇਰੀ ਮਾਂ ਦੀ ਆਵਾਜ਼ ਹੈ ਅਪਣੇ ਸ਼ੁਹ ਨੂੰ ਤੜਫਦੀ
ਮੇਰੇ ਪਿਤਾ ਨੂੰ
ਜੰਮਣ ਜੀਉਣ ਦੀ ਚੀਸ ਹੈ
ਜੋ ਜ਼ਾਹਿਰ ਨਹੀਂ ਹੈ ਰਗਾਂ ਚ ਵਹਿੰਦੀ ਹੈ ਹਿਕ ਚੋਂ ਸਿੰਮਦੀ
ਔਰਤ ਅਪਣੇ ਹਰ ਰੂਪ ਚ ਗਾ ਰਹੀ
ਇਹ ਕੋਈ ਬਾਂਝ ਖਿਆਲਾਂ ਖਿਆਲਾਂ ਵਿਚ ਮਾਂ ਬਣ ਰਹੀ ਹੈ
ਤ੍ਰਿਪਤਾ ਪੁੱਤ ਦੀ ਸੁੱਖ ਸੁੱਖ ਰਹੀ
ਇਹ ਤ੍ਰਿਪਤ ਹੋਈ ਔਰਤ ਦੀ ਭੁੱਖ ਹੈ
ਸੋਹਣੀ ਮੇਰੀ ਭੈਣ ਅਪਣੀ ਸਹੇਲੀ ਦੇ ਵਿਆਹ ਵਿਚ ਸੁਹਾਗ ਗਾ ਰਹੀ ਹੈ
ਇਹ ਹੁਣੇ ਗਰਭਣ ਹੋਈ ਦੀ ਆਵਾਜ਼
ਇਹ ਹੁਣੇ ਮਾਂ ਬਣੀ ਦਾ ਸ਼ੁਕਰ ਸ਼ੁਕਰ ਕਰਦਾ ਹਉਕਾ ਹੈ
ਇਹ ਮਾਂ ਔਰਤ ਦੀ ਆਵਾਜ਼
ਜ੍ਹਿਦੀ ਉਂਗਲ਼ ਫੜੀ ਮੈਂ ਤੁਰ ਰਿਹਾਂ
ਚਿਰੀਂ-ਵਿਛੁੰਨੀਆਂ ਕੂੰਜਾਂ ਮਿਲ਼ੀਆਂ
ਭਿੰਨੀ ਰਾਤ ਵਿਚ ਕਿਸ ਛੇੜੀ ਰਬਾਬ
ਇਹ ਪਰੀ ਕੌਣ ਹੈ ਬਾਬੇ ਦਾ ਸ਼ਬਦ ਗਾ ਰਹੀ
ਰਾਤ ਗੂੜ੍ਹੀ ਹੋਰ ਗੂੜ੍ਹੀ ਹੋ ਰਹੀ
ਤਾਰੇ ਹੋਰ ਹੋਰ ਚਮਕ ਰਹੇ
ਬੀਬੀ ਬਾਬੇ ਦਾ ਸ਼ਬਦ ਗਾ ਰਹੀ