ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭ ) (ਜੋ ਹੁਕਮ ਵਿੱਚ ਤੁਰਨਗੇ, ਉਹ) ਹੁਕਮੀ ਦਾ [ਆਕਾਰ ਸਰੂਪ ਹੋ ਜਾਵਣਗੇ, ਹੁਕਮ ਨੂੰ ਮੰਨਣ ਵਾਲਿਆਂ ਦਾ ਪ੍ਰਤਾਪ ਸਾਥੋਂ) ਕਿਹਾ ਨਹੀਂ ਜਾਂਦਾ । ਪ੍ਰਸ਼ਨ-ਆਪ ਹੁਕਮ ਦਾ ਵਿਚਾਰ ਤਾਂ, ਕੁਝ ਪ੍ਰਗਟ ਕਰੋ ? ਇਸ ਦੇ ਉਤਰ ਵਿਚ: ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਹੁਕਮ ਵਿੱਚ ਹੀ ਜੀਵ ਹੋਏ ਹਨ, ਅਤੇ ਹੁਕਮ ਵਿੱਚ (ਤੁਰਨ ਵਾਲੇ ਨੂੰ) ਵਡਿਆਈ ਮਿਲੇਗੀ। ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਹੁਕਮ ਵਿੱਚ (ਤੁਰਣ ਵਾਲੇ) ਉੱਤਮ (ਹਨ, ਅਤੇ ਹੁਕਮ ਤੋਂ ਬੇਮੁਖ) ਨੀਚ ਹਨ, ਹੁਕਮ ਦੇ ਲਿਖੇ (ਅਨੁਸਾਰ ਹੀ ਜੀਵ) ਸੁਖ ਤੇ ਦੁਖ ਖਾਂਦੇ ਹਨ । ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਇਕਨਾਂ ਨੂੰ ਹੁਕਮੀਨੇ (ਭਾਣੇ ਮੰਨਣ ਦੀ) ਬਖਸ਼ਸ਼ ਕੀਤੀ ਹੈ, ਅਤੇ ਇਕਨਾਂ ਨੂੰ ਹੁਕਮੀ (ਭਾਣੇ ਵਲੋਂ ਸਦਾ) [ਭਵਾਈਅਹਿ] ਬੇਮੁਖ ਰੱਖਦਾ ਹੈ । ਕਿਉਂਕਿ