ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 10 ) ਹੇ ਵਾਹਿਗੁਰੂ ! ਤੂੰ ਸ਼ਹਿਨਸ਼ਾਹ ਹੈਂ ਅਤੇ ਮੈਂ (ਤੈਨੂੰ) , ਆਖਾਂ (ਤਾਂ ਇਸ ਵਿਚ) ਤੇਰੀ ਹੀ ਉਪਮਾਂ ਹੈ ? (ਅਰਥਾਤ ਕਿ ਪਾਤਸ਼ਾਹ ਨੂੰ ਮੀਆਂ ਆਖਣਾ ਉਸ ਦੀ ਹੱਤਕ ਹੈ, ਇਵੇਂ ਰਾਮ ਕਿ ਆਦਿਕ ਨਾਮਾਂ ਨਾਲ ਵਾਹਿਗੁਰੂ ਦੀ ਉਪਮਾਂ ਕਰਨੀ ਕੋਈ ਉਪ ਨਹੀਂ ਹੈ, ਸਗੋਂ ਨਿੰਦਾ ਹੈ) । ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧ll ਹੋ ਸੁਆਮੀ ! ਜੋ (ਅਕਲ) ਤੂੰ ਦਿੱਤੀ ਹੈ, ਉਸ ਦੇ (ਅਨੁਸ ਹੀ ਮੈਂ) ਕਹਿੰਦਾ ਹਾਂ, ਮੈਂ ਮੂਰਖ (ਪਾਸੋਂ ਆਪਣੇ ਆਪ ਕੁਝ) ਕਿ ਨਹੀਂ ਜਾਂਦਾ ਹੈ ॥੧॥ ਤੇਰੇ ਗੁਣ ਗਾਵਾ ਦੇਹਿ ਬੁਝਾਈ ॥ ਜੈਸੇ ਸਚ ਮਹਿ ਰਹਉ ਰਜਾਈ ॥੧॥ ਰਹਾਉ ਹੈ | ਰਜਾਈ ਹੁਕਮ ਕਰਨ ਵਾਲੇ ! (ਅਜੇਹੀ) ਸਮਝ ਦੇ ਜਿਸ ਕਰਕੇ ਤੇਰੇ ਗੁਣ ਗਾਵਾਂ ਤੇ ਸਚ ਵਿਚ (ਲੱਗਾ। ਰਹਾਂ । ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸ਼ਨਾਈ | ਜੋ ਕੁਝ ਹੋਯਾ ਹੈ; (ਇਹ) ਸਭ ਕੁਝ ਤੈਥੋਂ ( ਹੋਯਾ ਹੈ, ਇਸ ਕਰਕੇ) ਸਭ ਨਾਲ ਤੇਰੀ ਅਬਨਾਈ] ਦੋਸਤੀ (ਪ੍ਰੀਤੀ) ਹੈ । ' ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈਂ ਅੰਧੁਲੇ ਕਿਆ ਚਤੁਰਾਈ il੨॥