ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੧ ) ਹੇ ਮੇਰੇ ਸਾਹਿਬ ! ਮੈਂ ਤੇਰਾ ਅੰਤ ਨਹੀਂ ਜਾਣਦਾ, (ਕਲਾ) ਅੰਨੇ ਦੀ ਕਾਹਦੀ ਚਤਰਾਈ ਹੈ ? ੨॥ ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨਾ ਕਥਨਾ ਜਾਈ ॥ ਮੈਂ (ਤੇਰਾ ਜਸ) ਕੀ ਕਥਨ ਕਰਾਂ ? (ਹੋਰਨਾਂ) ਕਥਕੜਾਂ ਦੇ ਕੱਥ ਹੋਏ ਜਸ ਨੂੰ) ਵੇਖਦਾ ਹਾਂ, (ਤਾਂ) ਮੈਂ (ਅਕਥੁ) ਗੂੰਗੇ ਤੋਂ (ਕੁਝ) ਕਥਨ ਨਹੀਂ ਕੀਤਾ ਜਾਂਦਾ। ਜੋ ਤੁਧੁ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ॥੩॥ ਜੋ ਤੈਨੂੰ ਭਾਉਂਦਾ ਹੈ, ਉਹੀ ਤੇਰੀ ਤਿਲ ਜਿੰਨੀ) ਵਡਿਆਈ | ਆਖਦਾ ਹੈ ।। ਏਤੇ ਕੁਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥ (ਜੇਕਰ) ਏਨੇ [ਹਉ] ਹੰਕਾਰ [3] ਨੂੰ ਬੇਗਾਨਾ ਕਰ ਦੇਵਾਂ) ਅਰਥਾਤ ਤਿਆਗ ਦੇਵਾਂ, ਤਾਂ ਫਿਰ) ਇਸ ਸਰੀਰ [ਤਾਈ ਨੂੰ [ਭਉ ਕਾ} ਕਿਸਦਾ ਡਰ ਹੈ ? (੨) ਅਬਵਾ-(ਮੇਰੇ ਸਰੀਰ ਵਿਚ) ਏਨੇ (ਸੰਕਲਪਾਂ ਰੂਪ) ਕੁਤੇ ਹਨ, ਜਿਨ੍ਹਾਂ ਨੇ) ਮੈਨੂੰ ਬੋਗਿਆਨ {ਕਰ ਦਿਤਾ ਹੈ) ਅਰਬਾਤ ਕੁਤਿਆਂ ਨੇ ਚੈੱਕ ਡੈੱਕ ਕੇ ਮੇਰੀ ਮਤ ਮਾਰ ਦਿਤੀ ਹੈ ਇਸ ਲਈ ਮੈਂ) ਤਨ ਦੇ ਵਾਸਤੇ ਭੌਕਦਾ ਹਾਂ ।