ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਗਾਵੈ ਕੋ ਗੁਣ ਵਡਿਆਈਆਚਾਰ॥
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥

ਕੋਈ (ਉਸਦੇ) ਗੁਣਾਂ ਤੇ [ਆਚਾਰ] ਕਰਮਾਂ ਦੀਆਂ ਵਡਿਆਈਆਂ ਨੂੰ ਗਾਉਂ ਰਿਹਾ ਹੈ। ਕੋਈ [ਗਾਵੇ] ਕਹਿੰਦਾ ਹੈ, (ਕਿ ਉਸਦੀ) ਵੀਚਾਰ (ਦਾ) [ਵਿਦਿਆ] ਜਾਣਨਾ [ਵਿਖਮੁ] ਵੱਡਾ ਔਖਾ ਹੈ।

ਗਾਵੈ ਕੋ ਸਾਜਿ ਕਰੇ ਤਨੁ ਖੇਹ॥
ਗਾਵੈ ਕੋ ਜੀਅ ਲੈ ਫਿਰਿ ਦੇਹ॥

ਕੋਈ (ਉਸਦੀ ਇਸੇ ਗੱਲ ਨੂੰ) ਗਾਉਂ ਰਿਹਾ ਹੈ, ਕਿ ਓਹੀ) ਸਰੀਰ ਨੂੰ ਬਨਾਉਂਦਾ ਹੈ, ਅਤੇ ਫਿਰ ਓਹੀ) ਨਾਸ ਕਰਦਾ ਹੈ। ਕੋਈ ਕਹਿੰਦਾ ਹੈ, (ਕਿ ਉਸ ਦੀ ਸੱਤਾ ਨਾਲ ਹੀ) ਜੀਵ ਦੇਹ ਨੂੰ ਲੈਕੇ ਫਿਰ ਰਿਹਾ ਹੈ।

ਗਾਵੈ ਕੋ ਜਾਪੈ ਦਿਸੈ ਦੂਰਿ॥
ਗਾਵੈ ਕੋ ਵੇਖੈ ਹਾਦਰਾ ਹਦੂਰਿ॥

ਕੋਈ ਆਖਦਾ ਹੈ, (ਕਿ ਉਸ ਦਾ) ਜਾਣਨਾ ਦੁਰ ਹੈ ਅਰਥਾਤ ਬਹੁਤ ਔਖਾ ਹੈ। (ਕੋਈ) ਕਹਿੰਦਾ ਹੈ, (ਕਿ ਉਸ ਦਾ) ਦੇਖਣਾ ਨੇੜੇ ਤੋਂ ਨੇੜੇ ਅਰਥਾਤ ਸੌਖੇ ਤੋਂ ਸੌਖਾ ਹੈ।

ਕਥਨਾ ਕਥੀ ਨ ਆਵੈ ਤੋਟਿ॥


  • ਇਥੇ ‘ਵਡਿਆਈਆ ਆਚਾਰ ਪਾਠ ਤੋਂ ਸਚਾ ਸਰਨੇ ਦੀਰਘ ਸ਼ੁੜ੍ਹ ਨਾਲ ਸੰਧੀ ਹੋਕੇ ‘ਵਡਿਆਈਆਚਾਰ’ ਹੋ ਗਿਆ ਹੈ।