ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੁਜੰਗ ਪ੍ਰਯਾਤ ਛੰਦ ! ਨਮੋ ਸਰਬ ਮਾਨੇ ॥ ਸਮਸਤੀ ਨਿਧਾਨੇ ॥ ਨਮੋ ਦੇਵ ਦੇਵੇ ॥ ਅਭੇਖੀ ਅਭੇਵ ॥੪੪॥ ਸਮਤੀ=ਸਾਰੀਆਂ ॥ ਨਿਧਾਨ (ਨਿਧ--ਆਨ) ਨਿਧੀਆਂ ਦਾ ਘਰ ॥ ਸਾਰਿਆਂ ਦੇ ਮਾਨ ਰੂਪ ਨੂੰ ਨਮਸਕਾਰ ਹੈ । (ਜੋ ਲੈ ਸਾਰੀਆਂ ਨਿਧੀਆਂ ਦਾ ਘਰ ਹੈ । ਦੇਵਤਿਆਂ ਦੇ ਦੇਵ ਨੂੰ ਝੈ ਨਮਸਕਾਰ ਹੈ । (ਜੋ) ਭੇਖ ਤੋਂ ਰਹਿਤ ਤੇ ਭੇਦ ਤੋਂ ਰਹਿਤ, ਲੈ ਹੈ ॥੪੪|| ਨਮੋ ਕਾਲ ਕਾਲੇ ॥ ਨਮੋ ਸਰਬ ਪਾਲੇ ॥ ਨਮੋ ਸਰਬ ਗਉਣੇ ॥ ਨਮੋ ਸਰਬ ਭਉਣੇ ॥੪੫॥ ਤੇ ਕਾਲ ਦੇ ਕਾਲ ਨੂੰ ਨਮਸਕਾਰ ਹੈ। ਸਭ ਦੇ ਪਾਲਕ ਨੂੰ ਛੂ ਨਮਸਕਾਰ ਹੈ । ਸਭਨਾਂ ਵਿਚ ਗਮਨ ਕਰਨ ਵਾਲੇ ਨੂੰ ਤੂੰ ਨਮਸਕਾਰ ਹੈ। ਸਭਨਾਂ ਦੇ (ਭਉ) ਘਰ ਨੂੰ ਮਨਸਕਾਰ ਹੈ ॥ ਨੂੰ ਭਾਵ-ਕਾਲ ਸਭ ਦਾ ਸੰਘਾਰ ਕਰਦਾ ਹੈ, ਪਰ ਛੂ ਨਿਰੰਕਾਰ ਕਾਲ ਦਾ ਭੀ ਸੰਘਾਰ ਕਰਦਾ ਹੈ, ਇਸ ਲਈ ਉਸ ਦਾ ਨਾਮ ‘ਕਾਲ ਕਾਲੇ ਕਹਾ ਹੈ ॥੪੫॥ ਅਨੰਗੀ ਅਨਾਥੇ ॥ ਨਿਸੰਗੀ ਮਾਥੇ ॥ ਨਮੋ ਭਾਨ ਭਾਨੇ ॥ ਨਮੋ ਮਾਨ ਮਾਨੇ ॥੪੬॥ ਅਨੰਦੀ