ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧ ) ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ (ਉਸ) ਸੱਚੇ ਮਾਲਕ ਦਾ ਨਾਮ (ਮੱਚ ਹੈ, ਪਰ (ਭਾਖਿਆ ਬੋਲੀਆਂ ਦੇ [ਭਾਉ] ਭਾਉ [ਲਿਹਾਜ ਨਾਲ ਉਸਦੇ) ਅਪਾਰਾਂ ਹੀ ਨਾਮ ਲੋਕੀ ਆਖਦੇ ਹਨ । (ਅਤੇ ਸਾਰੇ) ਦੇਹ ਦੇਹ (ਕਰਕੇ ਉਸੇ ਤੋਂ) ਮੰਗਦੇ ਹਨ, (ਉਹ) ਦਾਤਾ (ਸਭਨਾਂ ਨੂੰ ਮੰਗੇ (ਪਦਾਰਥਾਂ ਦੀ ਦਾਤ ਬਖਸ਼ਦਾ ਹੈ । ਪ੍ਰਸ਼ਨ:ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ (ਸਤਿਗੁਰੂ ਜੀ !) [ਜਿਤੁ] ਜਦ ਕਿ (ਉਸ ਦਾ) ਦਰਬਾਰ ਦਿਸ ਪਵੇ, (ਤਾਂ) ਫੇਰ ਅਸੀਂ ਉਸ ਦੇ ਅੱਗੇ (ਭੇਟਾ) ਕੀ ਖੀਏ ? ਅਤੇ ਮੂੰਹੋਂ ਕੀਹ ਬਚਨ ਬੋਲੀਏ, ਜਿਸ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਕਰੇ ? ਉੱਤਰਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ (ਪੁਰਖਾ !) ਅੰਮ੍ਰਿਤ ਵੇਲੇ (ਦਾ ਉੱਠਨਾ) ਉਸ ਅੱਗੇ ਭੇਟਾ ਰੱਖ, ਅਤੇ ਸੱਚ -ਨਾਮ (ਦਾ ਜਪਣਾ ਤੇ ਉਸਦੀਆਂ) ਵਡਿਆਈਆਂ ਸਿਫ਼ਤਾਂ ਦਾ ਵੀਚਾਰ (ਕਰਨਾ ਹੀ ਉਸ ਨਾਲ ਬਚਨ ਕਰ, ਤਦ ਉਹ ਪਿਆਰ ਕਰੇਗਾ) । ਪ੍ਰਸ਼ਨ-ਸਤਿਗੁਰੂ ਜੀ ! ਮੁਕਤੀ ਦਾ ਸਾਧਨ ਤਾਂ ਕਈ ਮਹਾਤਮਾਂ ਸ਼ੁਭ ਕਰਮ ਦੱਸਦੇ ਹਨ, ਕਿ ਕਰਮਾਂ ਕਰਕੇ ਅੰਤਹ ਕਰਨ ਸੁਧ ਹੋਵੇਗਾ