ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨ ) ਅਤੇ ਸਧ ਅੰਤਹ ਕਰਨ ਵਿੱਚ ਗਿਆਨ ਹੋਵੇਗਾ। ਤਾਂਤੇ ਕਰਮਾਂ ਤੋਂ ਬਿਨਾਂ ਮੁਕਤੀ ਕਿਵੇਂ ? ਉੱਤਰ:ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ (ਪੁਰਖਾ ! ਸ਼ੁਭ) ਕਰਮਾਂ ਕਰਕੇ ਹੀ ਕਪੜਾ ਮਨੁਖਾ ਜਨਾਂ ਮਿਲਦਾ ਹੈ, (ਪਰ) ਮੋਖ ਦੁਆਰ] ਗਿਆਨ ਤਾਂ (ਵਾਹਿਗੁਰੂ ਦੀ [ਦਰੀ ਕ੍ਰਿਪਾ ਦ੍ਰਿਸ਼ਟੀ ਨਾਲ ਹੁੰਦਾ ਹੈ) ॥ ( ਪ੍ਰਸ਼ਨ-ਗਿਆਨ ਦਾ ਰੂਪ ਕੀ ਹੈ ? ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆ੪॥ ਸਤਿਗੁਰੂ ਜੀ ਆਖਦੇ ਹਨ, ਜਿਸ ਉਤੇ ਉਸਦੀ ਮੇਹਰ ਹੀ ਹੈ, ਉਹ) ਇਉਂ ਜਾਣਦਾ ਹੈ; (ਕਿ ਉਹ) ਸੱਚਾ ਹੀ ਆਪੇ ਸਾਰੇ (ਰੁ ਹੋਕੇ) ਵਰਤ ਰਿਹਾ ਹੈ, ਏਹੋ ਗਿਆਨ ਹੈ, ਜੋ ਮੁਕਤੀ ਦਾ ਦਰਵਾਜ਼ ਹੈ ॥੪॥ ਪ੍ਰਸ਼ਨ-ਹੇ ਗੁਰੂ ਜੀ ! ਉਸ ਦਾ ਰੂਪ ਕੈਸਾ ਹੈ ? ਉਤਰ - ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ (ਉਸ ਦੇ ਰੂਪ ਨੂੰ ਕਿਸੇ ਵਰਗਾ) ਕਾਇਮ ਨਹੀਂ ਕੀਤਾ । ਸਕਦਾ, (ਕਿਉਂਕਿ ਉਸਦੇ ਵਰਗਾ ਕੋਈ ਰੂਪ) ਹੋਇਆ (9) ਨਾਂ : ਉਹ ਨਿਰੰਜਨ (ਸੁਧ ਸਰੂਪ) ਤਾਂ ਆਪਣੇ ਵਰਗਾ) ਆਪ ਹੀ ਹੈ । ਜਿਨਿ ਸੇਵਿਆ ਤਿਨਿ ਪਾਇਆ ਮਾਨੁ॥ ਜਿਸ ਨੇ (ਉਸ ਨੂੰ) ਮੇਵਿਆ ਹੈ ਉਸੇ ਨੇ (ਉਸ ਦਾ) [ਮਾ , ਵੀਚਾਰ ਪਾਇਆ ਹੈ, (ਇਸ ਲਈ):