ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩ ) ਨਾਨਕ ਗਾਵੀਐ ਗੁਣੀ ਨਿਧਾਨੁ ॥ (ਉਸ) ਗੁਣਾਂ ਦੇ ( ਨਿਧਾਨ ] ਖਜਾਨੇ (ਨਾਨਕ) ਵਾਹਿਗੁਰੂ (ਨੂੰ ਹਮੇਸ਼ਾਂ ਹੀ) ਗਾਉਣਾ ਚਾਹੀਦਾ ਹੈ ॥ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ (ਭਾਵੇਂ ਉਸਦੇ ਗੁਣਾਂ ਨੂੰ) ਗਾਈਏ ਤੇ ਭਾਵੇਂ ਸੁਣੀਏ) (ਪਰ) ਮਲ ਵਿਚ ਪ੍ਰੇਮ ਰਖੀਏ (ਤਦ) ਦੁਖ ਪਰਹਰਿ, ਦੂਰ ਹੋ ਜਾਣਗੇ, ਅਤੇ ਸੁਖ ਘਰਿ ਸਰੂਪ ਵਿੱਚ ਲੈ ਅਭੇਦ ਹੋ ਜਾਵਾਂਗੇ । ਪ੍ਰਸ਼ਨ-ਸੁਖ ਸਰੂਪ ਵਿੱਚ ਅਭੇਦ ਹੋਨ ਦਾ ਸਾਧਨ ਲੋਕੀ ਨਾਦ ਦਾ ਸੁਣਨਾ, ਵੇਦ ਦਾ ਪੜਨਾ ਤੇ ਬ੍ਰਹਮਾਂ ਸ਼ਿਵ ਆਦਿਕਾਂ ਦੀ ਪੂਜਾ ਦੱਸਦੇ ਹਨ ? ਉੱਤਰ - ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥

  • [ਨਿ = ਪੁਰਖ +ਅਨਕ = ਨਿਰਦੁਖ (ਦੁੱਖਾਂ ਤੋਂ ਰਹਿਤ ਪੁਰਖ । ਗੁਰੂ ਨਾਨਕ ਚੰਦਰੋਦਯ) [ਨ , ਨਹੀਂ । ਅਨਕ = ਢੋਲਦੇਤ (ਜਿਸ ਵਿੱਚ) ਦੇਤ ਨਹੀਂ (ਉਸ ਦਾ ਨਾਮ ਹੈ “ਨਾਨਕ)। (ਗੂਢਾਰਥ ਦੀਪਕਾ ਜਪੁ ਸਟੀਕ ਪੰ: ਨਿਹਾਲ ਸਿੰਘ ਜੀ ਰਚਿਤ) ।