ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰਿ ਬੋਲਮਨਾ ਛੰਦ ॥ ਤੇ ਪ੍ਰਸਾਦਿ ॥ ਕਰਣਾਲਯ ਹੈਂ ॥ ਅਰਿ ਘਾਲਯ ਹੈਂ ॥ ਖਲ ਖੰਡਨ ਹੈਂ ॥ ਮਹਿ ਮੰਡਨ ਹੈਂ ॥੧੭੧॥ ਕਰਣ-ਆਲਯ]=ਕ੍ਰਿਪਾ ਦਾ ਘਰ } ਘਾਲਯ=ਮਾਰਨ ! ਵਾਲੇ | ਮੰਡ=ਭੁਖਨ । ਛੂ ਨ ਕਿਪਾ ਦਾ ਘਰ ਹੈ। ਦੁਸ਼ਮਨਾਂ ਦੇ ਨਾਸ ਕਰਨ ਵਾਲਾ ਹੈ। ਮੂਰਖਾਂ ਨੂੰ ਮਾਰਨ ਵਾਲਾ ਹੈ। ਪ੍ਰਿਥਵੀ ਦਾ ਭੂਸ਼ਨ ਹੈ ।੧੭੧॥ ਜਗਤੇਸਰ ਹੈਂ ॥ ਪਰਮੇਸਰ ਹੈਂ ॥ ਕਲਿ ਕਾਰਨ ਹੈਂ ॥ ਸਚੁਬਾਰਨ ਹੈਂ ॥੧੭੨॥ ਜਗਤ ਦੇ ਈਸ਼ਰ ਨਾਲੋਂ ਵੱਡਾ ਈਸ਼ਰ ਹੈ। (ਕਲਿ ਮਾਯਾ ਦਾ ਕਾਰਨ ਹੈ, (ਅਰਥਾਤ ਮਾਯਾ ਉਸੇ ਦੀ ਪੈਦਾ ਕੀਤੀ। ਹੋਈ ਹੈ) ਸਭ ਨੂੰ ਬਚਾਉਣ ਵਾਲਾ ਹੈ ॥੧੭੩ ॥ ਧਿਤ ਧਾਰਨ ਹੈਂ ॥ ਜਗ ਕਾਰਨ ਹੈਂ ॥ ਮਨ ਮਾਨਯ ਹੈਂ ॥ ਜਗ ਚਾਨਯ ਹੈਂ ॥੧੭੩॥ ਧੀਰਜ ਦੇ ਧਾਰਨ ਵਾਲਾ ਹੈ । ਜਗਤ ਦੇ ਕਰਨ ਵਾਲਾ ਹੈ । ਮਨ ਦੀ ਮੰਨਣ ਵਾਲਾ ਹੈ । ਜਗਤ ਦੀ ਜਾਣਦਾ ਹੈ॥੧੭੩॥ ਸਰਬੰ ਭਰ ਹੈਂ ॥ ਸਰਬੰ ਕਰ ਹੈਂ ॥ ਨੂੰ ਸਬ ਪਾਸਿਯ ਹੈਂ ॥ ਸਬ ਨਾਸਿਯ ਹੈਂ ॥੧੭॥ | ਸਭ ਨੂੰ ਭਰਦਾ ਹੈ। ਸਭ ਨੂੰ ਕਰਦਾ ਹੈ । ਸਭ ਦੇ ਕੋਲ ਹੈ । ਸਭ ਨੂੰ ਮਾਰਦਾ ਹੈ॥ ੧੭੪ ॥