ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਟੀਕ ਤੂ ਪ੍ਰਸਾਦਿ ॥ ਸੈਯਾ ॥ ਸਾਵਗ ਸੁਧ ਸਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ॥ ਸਾਵਗ=(ਸ਼ਾਵਕ) ਬੌਧ ਧਰਮ ਨੂੰ ਮੰਨਣ ਵਾਲੇ, ਬੁੱਧ ਦੇ ਸਾਧੁ ਨੂੰ ਯਤੀ ਤੇ ਉਪਦੇਸ਼ ਸੁਣਨ ਵਾਲੇ ਨੂੰ ਸ਼ਾਵਕ ਕਹਿੰਦੇ ਹਨ | ਸਮੂੰਹ=ਸਭਨਾਂ । ਸੁਧ=ਸ਼ੋਧੀ, ਕਰਮ ਕਾਂਡੀ। ਸਿਧਾਨ=ਸਿੱਧ ਪੁਰਸ਼ | ਜਤ=ਸੰਨਯਾਸੀ । ਨੂੰ ਜੈਨ ਧਰਮੀ, ਕਰਮ ਕਾਂਡਾਂ, ਸਿੱਧ ਪੁਰਸ਼, ਜੋਗੀ ਤੇ ਸੰਨਯਾਸੀ, (ਇਨਾਂ ਸਭਨਾਂ ਹੀ ਘਰਾਂ ਨੂੰ ਫਿਰਕੇ ਵੇਖ ਲਿਆ ਹੈ (ਅਰਥਾਤ ਇਨ੍ਹਾਂ ਮੱਤਾਂ ਦੇ ਪੁਸਤਕ ਪੜ੍ਹਕੇ ਵੇਖ ਲਏ ਹਨ) ਸੂਰ ਸੁਰਾਰਦਨ ਸੁੱਧ ਸੁੱਧਾਦਿਕ ਸੰਤ ਸਮੂਹ ਅਨੇਕ ਮਤੀ ਕੇ ॥ ਨੂੰ ਸੂਰ=ਸੂਰਮੇ । ਸੂਰਾਂਰਦਨ=(ਸੁਰ---ਅਰਦਨ) ਦੇਵਤਿਆਂ ਨੂੰ ਦੁੱਖ ਦੇਣ ਵਾਲੇ ਬੈਂਤ। ਸੁਧਾਦਿਕ=ਅੰਮ੍ਰਿਤ ਪੀਣ ਵਾਲੇ, ਦੇਵਤੇ। ਹੁ=ਪਵਿੱਤ। ਸੂਰਮੇ, ਬੈਂਤ,ਪਵਿੱਤ ਅੰਤ ਨੂੰ ਛਕਣ ਵਾਲੇ ਦੇਵਤੇ ਅਤੇ ਅਨੇਕਾਂ ਮੱਤਾਂ ਦੇ ਸਾਰੇ ਸੰਤਾਂ ਨੂੰ ਭੀ ਫਿਰਕੇ ਵੇਖ ਲਿਆ ਹੈ | ਸਾਰੇ ਹੀ ਦੇਸ ਕੋ ਦੇਖਿ ਰਹਯੋ ਮਤ ਕੋਊ ਨ ਦੇਖੀਅਤ ਪਾਨ ਪਤੀ ਕੇ ॥