ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਟ ਤੁਰੰਗ ਕੁਰੰਗ ਸੇ ਕੂਦਤ ਪੰਨ ਕੇ ਗਉਨ ਕਉ ਜਾਤ ਨਿਵਾਰੇ ॥ ਤਰੰਗ=ਘੋੜੇ । ਕੁਰੰਗ=ਹਰਨ । ਉਨ=ਤੇਜ਼ੀ । ਜਾਤ ਨਿਵਾਰੇ-ਪਿੱਛੇ ਛੱਡ ਜਾਂਦੇ ਹਨ। ਕੋੜਾਂ ਹੀ ਘੋੜੇ, (ਜੋ) ਹਰਨਾਂ ਵਾਂਗੂ ਕੁੱਦਦੇ ਹਨ ਅਤੇ ਹਵਾ ਦੀ ਤੇਜ਼ੀ ਨੂੰ ਪਿਛੇ ਛਡ ਜਾਂਦੇ ਹਨ, ਭਾਵ-ਹਵਾ ਨਾਲੋਂ ਛੋਂ ਤੇਜ਼ ਚਲਣ ਵਾਲੇ ਹਨ। ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ ॥ ਵੱਡੀਆਂ ਬਾਹਾਂ ਵਾਲੇ ਰਾਜੇ ਭੀ ਚੰਗੀ ਤਰਾਂ ਸਿਰ ' ਨਿਵਾਂਦੇ ਹਨ, (ਅਤੇ ਉਹ ਸਲਾਮੀ ਭਰਨ ਵਾਲੇ ਰਾਜੇ ਏਨੇ ਹਨ, (ਜਿਨ੍ਹਾਂ ਦੀ ਵੀਚਾਰ ਨਹੀਂ ਕੀਤੀ ਜਾ ਸਕਦੀ। ਏਤੇ ਭਏ ਤੋ · ਕਹਾਂ ਭਏ ਭੂਪਤ . ਅੰਤਕੋ ਨਾਂਗੇ ਹੀ ਪਾਇ ਪਧਾਰੇ ॥੨॥੨॥ (ਜੇ) ਏਡੇ (ਵੱਡੇ) ਰਾਜੇ ਹੋ ਗਏ, ਤਾਂ ਕੀ ਹੋਇਆ ? (ਕਿਉਂਕਿ) ਅੰਤ ਨੂੰ (ਤਾਂ) ਨੰਗੇ ਪੈਰੀਂ ਹੀ ਤੁਰਕੇ ਜਾਣਗੇ। ਜੀਤ ਫਿਰੈ ਸਬ ਦੇਸ ਦਿਸਾਨ ਕੇ ਬਾਜਤ ਢੋਲ ਮ੍ਰਿਦੰਗ ਨਗਾਰੇ ॥ ਸਾਰੇ ਦੇਸ਼ਾਂ ਦੇਸਾਂਤਰਾਂ ਨੂੰ ਜਿੱਤਦਾ ਫਿਰੇ, (ਅਤੇ ਅੱਗੇ ਢੋਲ, ਮਿਦੰਗ ਤੇ ਪੌਸੇ ਭੀ ਵੱਜਦੇ ਹੋਣ