ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁੰਜਤ ਗੂੜ ਗਜਾਨ ਕੋ ਸੁੰਦਰ ਹਸਤ ਹੀ ਹਯਰਾਜ ਹਜਾਰੇ ॥ . ਗੰਜਤ=ਝੂਲਦੇ ਹਨ । ਗੁੜ-ਝੰਡ । ਗਜਾਨ=(ਗਜ ਨੂੰ ਦਾ ਬ: ਬ:) ਹਾਥੀਆਂ | ਹੰਸ=ਹਿਣਕਦੇ ਹਨ । ਹੈ-ਹਾਜ=ਹਯਰਾਜ) ਰਾਜ ਘੋੜੇ, ਦਰਜਾਈ ਘੋੜੇ । (ਦਰਵਾਜ਼ੇ ਉਤੇ) ਸੁੰਦਰ ਹਾਥੀਆਂ ਦੇ ਝੁੰਡ ਝੂਲਦੇ ਹਨ ਅਤੇ ਹਜ਼ਾਰਾਂ ਹੀ ਦਰਯਾਈ ਘੋੜੇ ਹਿਣਕਦੇ ਹਨ । ਭੂਤ ਭਵਿਖ ਭਵਾਨ ਕੇ ਭੂਪਤ ਕਉਨ ਗਨੇ ਨਹੀਂ ਜਾਤ ਬਿਚਾਰੇ ॥ ਤਿੰਨਾਂ ਕਾਲਾਂ ਵਿਚ ਇਸ ਤਰਾਂ ਦੇ ਰਾਜੇ (ਇਤਨੇ : ਤੇ ਹੋਏ ਹਨ, ਜਿਨ੍ਹਾਂ ਨੂੰ ਕੌਣ ਗਿਣੇ, (ਕਿਸੇ ਤੋਂ ਭੀ) ਵਿਚਾਰੇ ਲੈ ਨਹੀਂ ਜਾ ਸਕਦੇ। ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ ਅੰਤਕੁ ਅੰਤਕ ਧਾਮ ਸਿਧਾਰੇ ॥੩॥੨੩॥ (ਸੀ) ਮਾਯਾ ਦੇ ਸਾਮੀ ਸੀ ਕਰਤਾਰ ਦੇ fਸਮਰਨ ਤੋਂ ਬਿਨਾਂ (ਹੋਣ ਕਰਕੇ, ਉਹ) ਅੰਤ ਨੂੰ (ਅੰਕ) ਜਮ ਦੇ ਘਰ ਹੈ ਨੂੰ ਵਿਚ ਚਲੇ ਗਏ ਹਨ ੩ ॥੨੩ ॥ ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੇ ॥