ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭ ) ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਜੋ ਉਸ (ਵਾਹਿਗੁਰੂ ਦੀ ਨਿਗਾਹ ਹੇਠਾਂ (ਉਹ) ਨਾਂ ਆਵੇਗਾ, ਤਾਂ ਉਸ ਦੀ (ਅੱਗੇ ਗਿਆਂ) ਕੋਈ ਵਾਤ ਭੀ ਨਹੀਂ ਪੁਛੇਗਾ। ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ (ਸਗੋਂ ਉਹ) ਦੋਸੀ (ਇਸ) ਦੋਸ ਕਰਕੇ [ਕੀਟਾ ਕੁੱਤਿਆਂ - ਅੰਦਰ ਕੀਟੁ ਕਰਿ ] ਕਿਰਮਾਂ ਵਾਲੀ ਕੁੱਤਾ (ਦੇਹ ਨੂੰ) ਧਰੇਗਾ, (ਅਰਥਾਤ ਨਾਮ ਤੋਂ ਬੇਮੁਖ ਹੋਕੇ ਉਮਰਾ ਵਧਾਣ ਤੇ ਜਗਤ ਦੀ ਸ਼ੋਭਾ ਲੈਣ ਵਾਲੇ ਪੁਰਖ ਨੂੰ ਦਰਗਾਹ ਦੀ ਢੋਈ ਤਾਂ ਕਿਤੇ ਰਹੀ, ਨਰਕ ਭੀ ਨਹੀਂ ਝੱਲੇਗਾ, ਅਤੇ ਮੁੜ ਉਸ ਨੂੰ ਕੁੱਤਿਆਂ ਵਿੱਚੋਂ ਭੀ ਨਖਿੱਧ ਕੀੜਿਆਂ ਵਾਲਾ ਕੁੱਤਾ ਬਣਨਾ ਪਵੇਗਾ) । (ਅਥਵਾ ਦੂਜਾ ਅਰਥ : (ਉਸ ਨੂੰ ਮਨੁਖ ਨਾ ਸਮਝੋ, ਉਹਨੂੰ ਤਾਂ) ਕੁੱਤਿਆਂ ਅੰਦਰ ( ਉਸ) [ਕਰਿ ਕੁਤੇ ਵਰਗਾ (ਜਾਣੋ, ਜਿਸ ਉਤੇ) [ ਦੋਸੀ] ਕੋੜਾ ( ਦੋਸ ਧਰਦਾ ਹੈ, ਅਰਥਾਤ ਜਿਸ ਕੁੱਤੇ ਨੂੰ ਕੋਹੜਾ ਭੀ ਆਪਣੇ ਨੇੜੇ ਨਹੀਂ ਚੁੱਕਣ ਦਾ, ਉਸ ਕੁੱਤੇ ਵਰਗਾ ਉਸ ਨੂੰ ਸਮਝੋ । ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ ਸਤਿਗੁਰੂ ਜੀ ( ਆਖਦੇ ਹਨ, ਜੇਹੜੇ) ਗੁਣਾਂ ਤੋਂ ਹੀਣੇ (ਭੀ ਸਤਿਗੁਰਾਂ ਦੇ ਦਰ ਤੇ ਢਹਿ ਪਏ ਹਨ) ਗੁਣਵੰਤਿਆ ਗੁਣਾਂ ਵਾਲ ਸਤਿਗੁਰਾਂ ਨੇ (ਉਨਾਂ ਨੂੰ) ਗੁਣ ਦੇਕੇ ਗੁਣਾਂ ਵਾਲਾ ਕਰ ਦਿੱਤਾ ਹੈ । ਤੇਹਾ ਕੋਇ ਨ ਸੁਝਈ ਹੈ , ਜਿ ਤਿਸੁ ਗੁਣੁ ਕੋਇ ਕਰੇ॥੭॥