ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨਾਨ ਗਜਾਦਿਕ ਦਾਨ ਅਨੇਕ ਸੂਝਰ ਸਾਜ ਬਰੈਂਗੇ || (ਜੋ) ਕੋੜਾਂ (ਤੀਰਥਾਂ ਦਾ) ਇਸ਼ਨਾਨ ਕਰਕੇ) ਹਾਥੀ ਆਦਿਕ ਦਾਨ ਕਰਦੇ ਹਨ, ਅਤੇ) ਅਨੇਕਾਂ ਸੂਬਰ ਦੇ ਸਾਜ ਨੂੰ (ਸਿੰਗਾਰ) ਨੂੰ ਵਰਤਦੇ ਹਨ, (ਭਾਵ ਅਨੇਕਾਂ ਸੁਯੰਬਰਾਂ ਦੀ ਸੁੰਦਰਤਾਈ ਰੂਪ ਇਸਤ੍ਰੀਆਂ ਨੂੰ ਵਿਆਹ ਲਿਆਉਂਦੇ ਹਨ) । ਹਮ ਮਹੇਸਰ ਬਿਸਨ ਸਚੀ ਪਤ , ਅੰਤ ਫਸੇ ਜਮ ਫਾਸ ਪਰੈਂਗੇ ॥ (ਜੇ ਉਹ) ਅੰਤ (ਸਮੇਂ) ਮਾ, ਸ਼ਿਵਜੀ, ਵਿਸ਼ਨੂੰ (ਜਾਂ) (ਸਚੀ ਪਤਿ ਇੰਦਰ ਦੇ ਜਾਪ ਜਾਂ ਧਿਆਨ ਵਿਚ) ਨੂੰ ਫਸੇ ਹੋਏ ਹੋਣਗੇ ਤਾਂ ਉਹ) ਜਮ ਦੀ ਫਾਹੀ ਵਿਚ ਪੈਣਗੇ। ਜੇ ਨਰ ਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰ ਨ ਦੇਹ ਧਰੈਂਗੇ ॥੮॥੨੮॥ ਜਿਹੜੇ ਪੁਰਸ਼ (ਸ੍ਰੀ ਪਤਿ) ਕਰਤਾਰ ਦੇ ਚਰਨਾਂ ਨੂੰ ਪਰਸਦੇ ਹਨ, ਉਹ ਪੁਰਸ਼ ਮੁੜਕੇ ਦੇਹ ਨਾ ਧਾਰਨਗੇ, (ਭਾਵ ਨੂੰ ਮੁਕਤੇ ਹੋ ਜਾਣਗੇ, ਮੁੜਕੇ ਜੂਨਾਂ ਵਿਚ ਨਹੀਂ ਪੈਣਗੇ)॥੮॥੨੮॥ ਕਹਾ ਭਯੋ ਜੋ ਦੋਊ ਲੋਚਨ ਮੂੰਦਕੇ ਬੈਠ ਰਹਿਓ ਬਕ ਧਿਆਨ ਲਗਾਇਓ ॥ ਜੇ ਦੋਵੇਂ ਅੱਖਾਂ ਮੀਟਕੇ ਬੈਠ ਗਿਆ।