ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਧਾ ਸਵਯੇ
(੯੫)
ਸਟੀਕ
ਕਾਹੂ ਲੈ ਪਾਹਨ ਪੂਜ ਧਰੋ ਸਿਰ
ਕਾਹੂ ਲੈ ਲਿੰਗੁ ਗਰੇ ਲਟਕਾਇਓ॥
ਪਾਹਨ ਪੂਜ=ਪੂਜਯ ਪਥਰ, ਸਾਲਗ੍ਰਾਮ। ਲਿੰਗ=ਸ਼ਿਵ ਲਿੰਗ।
ਕਿਸੇ ਨੇ ਸਾਲਗਰਾਮ ਠਾਕਰ ਲੈ ਕੇ ਸਿਰ ਵਿਚ ਰਖ ਲਿਆ ਹੈ, ਅਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਗਲ ਵਿਚ ਲਟਕਾ ਲਿਆ ਹੈ।
ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ
ਕਾਹੂ ਪਛਾਹ ਕੋ ਸੀਸ ਨਿਵਾਇਓ॥
ਕਿਸੇ ਨੇ ਹਰੀ ਨੂੰ (ਅਵਾਚੀ) ਪੂਰਬ ਦਿਸ਼ਾ ਵਿਚ ਜਾਣਿਆ ਹੈ, ਅਤੇ ਕਿਸੇ ਨੇ ਪੱਛਮ ਵਲੇ ਸਿਰ ਨਿਵਾਇਆ ਹੈ, (ਭਾਵ ਲੈਂਹਦੇ ਵਲ ਸਿਜਦਾ ਕੀਤਾ ਹੈ)।
ਕੋਊ ਬੁਤਾਨ ਕੋ ਪੂਜਤ ਹੈ ਪਸੁ
ਕੋਊ ਮ੍ਰਿਤਾਨ ਕੋ ਪੂਜਨ ਧਾਇਓ॥
ਮ੍ਰਿਤਾਨ=ਮ੍ਰਿਤਕ ਸਥਾਨ ਕਬਰਾਂ।
ਬੁਤਾਨ=ਮਿੱਟੀ ਪਥਰ ਦੀਆਂ ਸ਼ਕਲਾਂ। ਪਸ਼ੂ=ਬੇਸਮਝ।
ਕੋਈ ਬੇ ਸਮਝ ਬੁਤਾਂ ਨੂੰ ਪੂਜਦਾ ਹੈ, ਅਤੇ ਕੋਈ ਕਬਰਾਂ ਨੂੰ ਪੂਜਨ ਲਈ ਭਜਾ ਫਿਰਦਾ ਹੈ।
ਕੂਰ ਕ੍ਰਿਆ ਉਰਝਿਓ ਸਭ ਹੀ ਜਗੁ
ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥੧੦॥੩੦॥