ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮ ) (ਜੈਸਾ ਸਤਿਗਰ ਹੈ) ਤੈਸਾ ਕੋਈ ਹੋਰ ਸਾਰੇ ਜਗਤ ਵਿੱਚ ਸੁਝਦਾ ਹੀ ਨਹੀਂ, ਜੇ ਕੋਈ ਉਸ (ਸਤਿਗੁਰੁ ਵਰ) [ਗ ਪ੍ਰਸ਼ਨ:-ਨਾਮ ਦੇ ਸੁਣਨ ਦਾ ਕੀ ਮਹਾਤਮ ਹੈ ? ਉੱਤਰ:ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਅਕਾਸ ॥ (ਜਿਨ੍ਹਾਂ ਨੇ ਨਾਮ) ਸੁਣਿਆ ਹੈ, (ਉਹ) ਸਿੱਧ, ਪੀਰ, ਦੇਵ ਤੇ ਨਾਥ ਹੋ ਗਏ ਹਨ) । ਜਿਨ੍ਹਾਂ ਨੇ (ਨਾਮ) ਸੁਣਿਆ ਹੈ, (ਉ ਦਾ ਨਾਮ) ਧਰਤੀ ਤੇ ਅਕਾਸ਼ ਵਿੱਚ) [ਧਵਲ ਰੋਸ਼ਨ ਹੈ । ਸੁਣਿਐ ਦੀਪ ਲੋਅ ਪਾਤਾਲ॥ ਸੁਣਿਐ ਪੋਹਿ ਨ ਸਕੈ ਕਾਲੁ ॥ (fਜਨਾਂ ਨੇ ਨਾਮ) ਸੁਣਿਆ ਹੈ, (ਉਹ) ਦੀਪਾਂ, ਲੋਕਾਂ ਪਤਾਲਾਂ ਵਿੱਚ ਲੈ ਜਾਣੇ ਗਏ ਹਨ। ' ਜਿਨਾਂ ਨੂੰ (ਨਾਮ) ਸੁਣਿਆ (ਉਨ੍ਹਾਂ ਨੂੰ) ਕਾਲ ਭੀ ਪੋਹ ਨਹੀਂ ਸਕਦਾ। ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੮॥ ਸਤਿਗੁਰੂ ਜੀ ਆਖਦੇ ਹਨ) ਭਗਤਾਂ ਨੂੰ) ਸਦਾ ( ਵਿਗਾਸ ਅਨੰਦ ਹੈ । ਕਿਉਂਕਿ ਨਾਮ ਦੇ ਸੁਣਨੇ ਕਰਕੇ ਉਨ੍ਹਾਂ ਦੋਖੀ ਤੇ ਪਾਪਾਂ ਦਾ ਨਾਸ ਹੋ ਗਿਆ ਹੈ) ॥॥ .

  • ਇਥੇ ਦੂਖ ਦਾ ਅਰਬ ਦੁਖ ਨਹੀਂ(ਦੇਖੋ ਸਫਾ ੧੯ ਤੇ 4